← ਪਿਛੇ ਪਰਤੋ
ਬਾਬੂਸ਼ਾਹੀ ਨੈਟਵਰਕ ਦੇ ਸੰਪਾਦਕ ਨੇ ਮਾਤਾ ਬਲਦੇਵ ਕੌਰ ਹੇਅਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਇਆ ਸਰੀ, 9 ਜੁਲਾਈ, 2020 : ਬਾਬੂਸ਼ਾਹੀ ਨੈਟਵਰਕ ਦੇ ਸੰਪਾਦਕ ਬਲਜੀਤ ਬੱਲੀ ਨੇ ਪ੍ਰਸਿੱਧ ਪੱਤਰਕਾਰ ਤਾਰਾ ਸਿੰਘ ਹੇਅਰ ਦੀ ਪਤਨੀ ਮਾਤਾ ਬਲਦੇਵ ਕੌਰ ਹੇਅਰ ਦੇ ਸਦੀਵੀਂ ਵਿਛੋੜੇ 'ਤੇ ਡੂੰਘੇ ਦੁੱਖ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਕ ਸ਼ੌਕ ਸੰਦੇਸ਼ ਵਿਚ ਬਲਜੀਤ ਬੱਲੀ ਨੇ ਕਿਹਾ ਕਿ ਮਾਤਾ ਬਲਦੇਵ ਕੌਰ ਬਹੁਤ ਹੀ ਨਿੱਘੇ ਸੁਭਾਅ ਤੇ ਹਲੀਮੀ ਭਰੀ ਸ਼ਖਸੀਅਤ ਸਨ ਜਿਹਨਾਂ ਨੇ ਨੇ ਨਾ ਸਿਰਫ ਪਰਿਵਾਰ ਸੰਭਾਲਿਆ ਬਲਕਿ ਇੰਡੋ ਕੈਨੇਡੀਅਨ ਅਖਬਾਰ ਚਲਾਉਣ ਵਿਚ ਆਪਣੇ ਪਤੀ ਤੇ ਪ੍ਰਸਿੱਧ ਪੱਤਰਕਾਰ ਤਾਰਾ ਸਿੰਘ ਹੇਅਰ ਦਾ ਵੀ ਡਟਵੇ ਸਾਥ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਨਾਲ ਬਹੁਤ ਲੰਬੇ ਸਮੇਂ ਤੋਂ ਗੁੜ•ਾ ਤੇ ਨਿੱਘਾ ਰਿਸ਼ਤਾ ਸੀ। ਮਾਤਾ ਬਲਦੇਵ ਕੌਰ ਹੇਅਰ ਦੇ ਅਕਾਲ ਚਲਾਣੇ ਨਾਲ ਸਿਰਫ ਪਰਿਵਾਰ ਹੀ ਨਹੀਂ ਬਲਕਿ ਸਮੁੱਚੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Total Responses : 189