ਜੀ ਐਸ ਪੰਨੂ
ਪਟਿਆਲਾ, 9 ਜੁਲਾਈ, 2020: ਦੋ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਉਨ੍ਹਾਂ ਦੋਵਾਂ ਦੇ ਸਟਾਫ ਨੂੰ ਅਦਾਲਤ ਵਿੱਚ ਕੋਰੋਨਾ ਪਾਜ਼ੀਟਿਵ ਮੁਲਜ਼ਮਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਘਰ 'ਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਨਿਧੀ ਸੈਣੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਪਟਿਆਲਾ ਦੀ ਅਦਾਲਤ ਵਿੱਚ 6 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ। ਅੱਜ ਏਐਸਆਈ ਬਲਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਟੈਸਟ ਕੋਰੋਨਾ ਪਾਜ਼ੀਟਿਵ ਆਇਆ ਹੈ। ਉਸ ਤੋਂ ਬਾਅਦ ਇਹ ਦੋਵੇਂ ਮੁਲਜ਼ਮ 8 ਜੁਲਾਈ ਨੂੰ ਰਿਮਾਂਡ ਦੀ ਕਾਰਵਾਈ ਲਈ ਏਕਤਾ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਵੀ ਪੇਸ਼ ਕੀਤੇ ਗਏ ਸਨ।
ਜਿਸ ਦੇ ਮੱਦੇਨਜ਼ਰ ਨਿਧੀ ਸੈਣੀ ਅਤੇ ਏਕਤਾ ਦੋਵਾਂ ਜੂਡੀਸ਼ੀਅਲ ਮੈਜਿਸਟ੍ਰੇਟਸ ਅਤੇ ਉਨ੍ਹਾਂ ਦੇ ਛੇ ਸਟਾਫ ਮੈਂਬਰਾਂ ਨੂੰ ਤੁਰੰਤ ਪ੍ਰਭਾਵ ਨਾਲ ਚੌਦਾਂ ਦਿਨਾਂ ਦੇ ਘਰ 'ਚ ਹੀ ਇਕਾਂਤਵਾਸ ਹੋਣ ਹੁਕਮ ਦਿੱਤਾ ਗਿਆ ਹੈ।