ਮਨਿੰਦਰਜੀਤ ਸਿੱਧੂ
ਜੈਤੋ, 10 ਜੁਲਾਈ 2020 - ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਕਿਸਾਨ ਦੀ ਹਾਲਤ ਪਹਿਲਾਂ ਹੀ ਤਰਸਯੋਗ ਹੈ, ਉੱਪਰੋਂ ਲਾਕਡਾਊਨ ਦੀ ਆੜ ਵਿੱਚ ਮੋਦੀ ਸਰਕਾਰ ਵੱਲੋਂ ਲਗਾਤਾਰ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਜਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਮਾਣਾ ਅਲਬੇਲ ਸਿੰਘ ਨੇ ਪਿੰਡ ਮੋਰਾਂਵਾਲੀ ਵਿਖੇ ਕਿਸਾਨ ਵਿਰੋਧੀ ਆਰਡੀਨੈਂਸ ਦੀਆਂ ਕਾਪੀਆਂ ਸਾੜਨ ਮੌਕੇ ਕੀਤਾ।ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਕੋਟਕਪੂਰਾ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਪਿੰਡ ਪੱਧਰ ਤੇ ਅਰੰਭਿਆ ਹੋਇਆ ਹੈ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਪ੍ਰਧਾਨ ਗੁਰਭੇਜ ਸਿੰਘ ਨੇ ਦੱਸਿਆ ਕਿ ਇਹ ਕਨੂੰਨ ਪਾਸ ਹੋਣ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।ਇਸ ਕਨੂੰਨ ਨੂੰ ਪਾਸ ਕਰਨ ਪਿੱਛੇ ਸਰਕਾਰ ਦੀ ਮਨਸ਼ਾ ਹੈ ਕਿ ਮੰਡੀ ਕਰਨ ਬੋਰਡ ਨੂੰ ਖਤਮ ਕਰਕੇ ਵੱਡੇ ਕੋਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਇਆ ਜਾਵੇ।ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਇਹ ਸਰਮਾਏਦਾਰ ਲੋਕ ਆਪਣੀ ਮਨਮਰਜੀ ਨਾਲ ਖ੍ਰੀਦਣਗੇ ਜਿਸ ਨਾਲ ਕਿਸਾਨਾਂ ਨੂੰ ਉਹਨਾਂ ਦੀ ਬਣਦੀ ਕੀਮਤ ਨਹੀਂ ਮਿਲੇਗੀ ਅਤੇ ਦੇਸ਼ ਦੇ ਲੱਖਾਂ ਆੜ੍ਹਤੀਆ ਦਾ ਕੰਮ ਠੱਪ ਹੋਣ ਦੇ ਨਾਲ ਨਾਲ ਮਜ਼ਦੂਰਾਂ ਨੂੰ ਵੀ ਜੋ ਕੰਮ ਮੰਡੀਆਂ ਵਿਚ ਮਿਲਦਾ ਸੀ ਬੰਦ ਹੋ ਜਾਵੇਗਾ।
ਇਸ ਮੌਕੇ ਜਸਪਾਲ ਸਿੰਘ ਢੁੱਡੀ, ਸੁਖਵੰਤ ਸਿੰਘ ਪੱਕਾ, ਸੁਖਵਿੰਦਰ ਸਿੰਘ, ਗਗਨਪ੍ਰੀਤ ਸਿੰਘ ,ਕਰਮਜੀਤ ਮੋਰਾਵਾਲੀ ਬੱਬੂ ਸੇਖੋ ਭਿੰਦਰ ਸਰਾਂ, ਸੱਤੀ ਸਰਾਂ, ਰਵੀ ਬਰਾੜ ਸੁੱਖਾ ਸੇਖੋਂ ਗੁਰਮੀਤ ਸਿੰਘ ਬੇਅੰਤ ਸਿੰਘ ਮਨਜੀਤ ਸਿੰਘ ਬਲਬੀਰ ਸਿੰਘ ਗੋਪੀ ਬਾਘ ਸਿੰਘ ਹਰਮਨ ਸਿਵੀਆ ਨਸੀਬ ਸਿੰਘ ਬਲਕਾਰ ਸਿੰਘ ਜਗਤ ਸਿੰਘ ਗੁਰਵਿੰਦਰ ਸਿੰਘ ਸੁੱਖਾ ਮੱਲੀ ਆਦਿ ਪਿੰਡ ਵਾਸੀ ਤੇ ਪਾਰਟੀ ਵਰਕਰ ਹਾਜਰ ਸਨ।