ਲਖਨਊ, 10 ਜੁਲਾਈ 2020 - ਉੱਤਰ ਪ੍ਰਦੇਸ਼ ਪੁਲਿਸ ਨੇ ਵੀਰਵਾਰ ਨੂੰ ਖਾਲਿਸਤਾਨੀ ਅੱਤਵਾਦੀਆਂ ਅਤੇ ਹੋਰ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੇਰਠ ਦੇ ਇੱਕ ਅਸਲਾ ਡੀਲਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਹਿਚਾਣ ਅਰਸ਼ਦ ਅਲੀ ਵਜੋਂ ਹੋਈ ਹੈ ਅਤੇ ਉਸ 'ਤੇ ਕਤਲ ਅਤੇ ਡਕੈਤੀ ਦੇ ਕਈ ਕੇਸ ਦਰਜ ਹਨ।
ਉਸ ਦੁਆਰਾ ਸਪਲਾਈ ਕੀਤੇ ਗਏ ਨਾਜਾਇਜ਼ ਹਥਿਆਰਾਂ ਦੀ ਵਰਤੋਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਧਰਮਿੰਦਰ ਉਰਫ ਘੁੱਗਨੀ ਨੇ ਕੀਤੀ ਸੀ, ਜਿਸ 'ਤੇ ਆਰਐਸਐਸ ਲੀਡਰ ਸਾਬਕਾ ਬ੍ਰਿਗੇਡੀਅਰ ਜਗਦੀਸ਼ ਕੁਮਾਰ ਗਗਨੇਜਾ ਨੂੰ ਸਾਲ 2016 ਵਿਚ ਜਲੰਧਰ ਵਿਚ ਮਾਰ ਦੇਣ ਦਾ ਦੋਸ਼ ਹੈ। ਪੰਜਾਬ ਪੁਲਿਸ ਵੱਲੋਂ ਉਸ ਨੂੰ ਜਲਦੀ ਹੀ ਟਰਾਂਜਿਟ ਰਿਮਾਂਡ ‘ਤੇ ਲੈਣ ਦੀ ਸੰਭਾਵਨਾ ਹੈ।