← ਪਿਛੇ ਪਰਤੋ
ਵਿਕਾਸ ਦੂਬੇ ਦੇ ਐਨਕਾਉਂਟਰ ਤੋਂ ਪਹਿਲਾਂ ਪੁਲਿਸ ਨੇ ਰੋਕੀਆਂ ਮੀਡੀਆ ਕਰਮੀਆਂ ਦੀਆਂ ਗੱਡੀਆਂ, ਵੇਖੋ ਵੀਡੀਓ ਕਾਨਪੁਰ, 10 ਜੁਲਾਈ, 2020 : ਖਤਰਨਾਕ ਅਤਿਵਾਦੀ ਵਿਕਾਸ ਦੂਬੇ ਦੇ ਪੁਲਿਸ ਐਂਨਕਾਉਂਟਰ ਵਿਚ ਮਾਰੇ ਜਾਣ ਤੋਂ ਸਿਰਫ ਅੱਧਾ ਘੰਟਾ ਪਹਿਲਾਂ ਯੂ ਪੀ ਪੁਲਿਸ ਨੇ ਵਿਕਾਸ ਦੂਬੇ ਨੂੰ ਲਿਜਾ ਰਹੀ ਪੁਲਿਸ ਦੇ ਪਿੱਛੇ ਆ ਰਹੀਆਂ ਮੀਡੀਆ ਕਰਮੀਆਂ ਦੀਆਂ ਗੱਡੀਆਂ ਰੋਕ ਦਿੱਤੀਆਂ ਹਨ। ਐਨ ਡੀ ਟੀ ਵੀ ਦੀ ਇਕ ਰਿਪੋਰਟ ਮੁਤਾਬਕ ਇਕ ਹੋਰ ਵੀਡੀਓ ਵੀ ਵਾਇਰਲ ਹੋਈ ਹੈ ਜੋ ਸਵੇਰੇ 4.00 ਵਜੇ ਇਕ ਟੋਲ ਨਾਕੇ ਦੀ ਵੀਡੀਓ ਹੈ ਜਿਸ ਵਿਚ ਪੁਲਿਸ ਦੀਆਂ ਤਿੰਨ ਕਾਰਾਂ ਲੰਘਦੀਆਂ ਨਜ਼ਰ ਆ ਰਹੀਆਂ ਹਨ। ਇਸ ਵਿਚ ਵਿਕਾਸ ਦੂਬੇ ਉਸ ਗੱਡੀ ਵਿਚ ਬੈਠਾ ਨਹੀਂ ਦਿਸ ਰਿਹਾ ਜੋ ਪਲਟ ਗਈ ਸੀ ਤੇ ਜਿਸ ਵਿਚ ਪੁਲਿਸ ਉਸਦੇ ਹੋਣ ਦਾ ਦਾਅਵਾ ਕਰ ਰਹੀ ਸੀ। ਇਹਨਾਂ ਵੀਡੀਓ ਦੇ ਵਾਇਰਲ ਹੋਣ ਨਾਲ ਪੁਲਿਸ ਦੇ ਦਾਅਵਿਆਂ 'ਤੇ ਸਵਾਲ ਉਠ ਰਹੇ ਹਨ। ਵੇਖੋ ਵੀਡੀਓ https://twitter.com/i/status/1281441889917386753
Total Responses : 930