← ਪਿਛੇ ਪਰਤੋ
ਚੰਡੀਗੜ੍ਹ, 10 ਜੁਲਾਈ 2020 - ਕੋਵਿਡ-19 ਦੇ ਲਗਾਤਾਰ ਵਧ ਰਹੇ ਫੈਲਾਅ ਨੂੰ ਦੇਖਦਿਆਂ ਪੰਜਾਬ ਸਿਵਲ ਸਕੱਤਰੇਤ-1 ਅਤੇ 2 'ਚ ਜਨਰਲ ਪਬਲਿਕ ਦੇ ਦਾਖਲੇ 'ਤੇ ਤੁਰੰਤ ਪ੍ਰਭਾਵ ਦੇ ਨਾਲ ਪਾਬੰਦੀ ਲਾ ਦਿੱਤੀ ਗਈ ਹੈ। ਵਿਭਾਗ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਮੁਸ਼ਕਿਲ ਸਥਿਤੀ 'ਚ ਵਧੀਕ ਸਕੱਤਰ ਜਨਰਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕੋਈ ਵੀ ਜਰੂਰੀ ਡਾਕ ਆਦਿ ਸਵਾਗਤੀ ਕਾਊਂਟਰਾਂ 'ਤੇ ਤੈਨਾਤ ਕਰਮਚਾਰੀਆਂ ਨੂੰ ਡਲਿਵਰ ਕੀਤੀ ਜਾਵੇ।
Total Responses : 189