ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2020 - ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਆਪਕਾਂ ,ਐਸ.ਐੱਲ.ਏ., ਲਾਈਬ੍ਰੇਰੀ ਰਿਸਟੋਰਰ ਤੇ ਹੋਰ ਕੇਡਰਾਂ ਦੀਆਂ ਡਿਉਟੀਆਂ ਕਰੋਨਾ ਸਬੰਧੀ ਲਾਉਣ ਤੇ ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਆਪਣੀ ਪ੍ਰਤੀਕਿਰਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਨੇ ਜਿਨ੍ਹਾਂ ਵੀ ਕਰਮਚਾਰੀਆਂ ਦੀ ਸਰਕਾਰ ਲਾਉਣੀ ਹੈ ਉਨਾਂ ਨੂੰ ਕੋਰੋਨਾ ਵਾਰੀਅਰ ਐਲਾਨ ਕੇ 50 ਲੱਖ ਦਾ ਬੀਮਾ ਕਰਵਾਏ ਅਤੇ ਡਿਊਟੀ ਤੇ ਤੈਨਾਤ ਹੋਣ ਵਾਲਿਆ ਲਈ ਪੀ.ਈ.ਪੀ. ਕਿੱਟਾਂ,ਮਾਸਕ,ਸੈਨੀਟਾਈਜਰ ਅਤੇ ਹੋਰ ਲੋੜਦੀਆਂ ਸਹੂਲਤਾਂ ਉਪਲਬੱਧ ਕਰਵਾਈਆਂ ਜਾਣ। ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਵਿਖੇ ਡੂੰਮਵਾਲ਼ੀ ਬੈਰੀਅਰ ਅਤੇ ਤਲਵੰਡੀ ਸਾਬੋ ਬਲਾਕ ਵਿੱਚ ਹਰਿਆਣਾ ਪੰਜਾਬ ਦੀਆਂ ਹੱਦਾਂ ਤੇ ਕੰਪਿਉਟਰ ਟੀਚਰਾਂ ,ਐੱਸਐੰਲਏ ਤੇ ਹੋਰ ਕਰਮਚਾਰੀਆਂ ਦੀ ਡਿਉਟੀਆਂ ਲਾਈਆਂ ਗਈਆਂ ਹਨ ।
ਜੱਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਪਿਉਟਰ ਅਧਿਆਪਕਾਂ ਨੂੰ ਸਰਕਾਰ ਦੇ ਹੋਰਨਾਂ ਮੁਲਾਜਮਾਂ ਦੀ ਤਰਜ ਤੇ ਸਰਕਾਰੀ ਮੁਲਾਜਮਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਬਲਾਕ ਪ੍ਰਧਾਨ ਰਤਨਜੋਤ ਸ਼ਰਮਾ ਤੇ ਨਵਚਰਨਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ ਕੰਪਿਉਟਰ ਅਧਿਆਪਕਾਂ ਨੂੰ ਪੂਰੇ ਗਰੇਡ ਵਿੱਚ ਰੈਗੂਲਰ ਕਰੇ। ਕੰਪਿਉਟਰ ਅਧਿਆਪਕਾਂ ਨੂੰ ਬਿਮਾਰ ਹੋਣ ਦੀ ਹਾਲਤ ਵਿੱਚ ਸਰਕਾਰ ਵੱਲੋਂ ਕਰਮਚਾਰੀ ਅਤੇ ਉਸ ਦੇ ਪਰਿਵਾਰਕ ਮੈਂਬਰ ਦੇ ਇਲਾਜ ਉਪਰ ਹੋਏ ਖਰਚੇ ਦੀ ਪ੍ਰਤੀਪੂਰਤੀ ਵੀ ਨਹੀਂ ਹੁੰਦੀ ਜਿਸ ਕਾਰਨ ਕੰਪਿਉਟਰ ਅਧਿਆਪਕਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈੰਦਾ ਹੈ। ਉਨਾਂ ਮੰਗ ਕੀਤੀ ਕਿ ਕੰਪਿਉਟਰ ਅਧਿਆਪਕਾਂ ਨੂੰ ਮੈਡੀਕਲ ਖਰਚੇ ਲਈ ਰੀ-ਇਬਰਸਮੈਂਟ ਦੀ ਸਹੂਲਤ ਲਾਗੂ ਕੀਤੀ ਜਾਵੇ। ਕੰਪਿਉਟਰ ਅਧਿਆਪਕ ਦੇ ਸੇਵਾ ਉਪਰੰਤ ਬੁਢਾਪੇ ਦੀ ਗਰੰਟੀ ਲਈ ਪਿਕਟਸ ਵਿੱਚੋਂ ਬਾਹਰ ਲਿਆ ਕੇ ਸਿੱਖਿਆ ਵਿਭਾਗ ਦੇ ਕਰਮਚਾਰੀ ਮੰਨ ਨੇ ਉਨ੍ਹਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਂਦਾ ਜਾਵੇ।