← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2020 - ਔਰਤ ਕਰਜਾ ਮੁਕਤੀ ਮੰਚ ’ਚ ਸਾਮਲ ਜਥੇਬੰਦੀਆਂ ਨੇ ਅੱਜ ਔਰਤਾਂ ਸਿਰ ਚੜੇ ਕਰਜੇ ਦਾ ਹੱਲ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ। ਮੰਚ ਆਗੂ ਅਮਰਜੀਤ ਹਨੀ ਨੇ ਦੱਸਿਆ ਕਿ ਔਰਤਾਂ ਦੀ ਬਹੁਤ ਵੱਡੀ ਕਰਜ਼ੇ ਦੀ ਸਮੱਸਿਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਣਾ ਸੀ ਪਰ ਨਾ ਡੀਸੀ, ਏਡੀਸੀ ਤੇ ਨਾ ਹੀ ਐਸਡੀਐਮ ਮਿਲੇ ਹਨ। ਖੱਜਲ ਖੁਆਰੀ ਤੋਂ ਦੁਖੀ ਆਗੂਆਂ ਨੇ ਡੀਸੀ ਦਫਤਰ ਦੇ ਬਾਹਰ ਧਰਨਾ ਮਾਰ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਸਬੰਧਤ ਅਧਿਕਾਰੀਆਂ ਵੱਲੋੀ ਲੋਕਾਂ ਦੀ ਕੋਈ ਵੀ ਗੱਲ ਧਿਆਨ ਨਾਲ ਨਹੀਂ ਸੁਣੀ ਜਾਂਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਔਰਤਾਂ ਦੇ ਕਰਜ਼ੇ ਦੇ ਮਸਲੇ ਨੂੰ ਲੈਕੇ ਡੀਸੀ ਫਰੀਦਕੋਟ ਆਪਣੇ ਜਿਲ੍ਹੇ ਵਿੱਚ ਕੰਪਨੀਆਂ ਖਿਲਾਫ ਸਖਤ ਹਦਾਇਤਾਂ ਕਰ ਸਕਦਾ ਹੈ ਡੀਸੀ ਬਠਿੰਡਾ ਕਿਉਂ ਨਹੀਂ ਕਰ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਔਰਤਾਂ ਦੇ ਮਸਲੇ ਤੇ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
Total Responses : 189