ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2020 - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੇ ਮਹਿਕਮੇਂ ਵੱਲੋਂ ਆਪਣੇ ਦਿੱਤੇ ਜਾਂਦੇ ਰੇਟਾਂ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹਾਂ ਦੇਣ ਦੀ ਮੰਗ ਕੀਤੀ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ, ਬਠਿੰਡਾ (ਰਜਿ: ਨੰ:26) ਦੇ ਪ੍ਰੈਸ ਸਕੱਤਰ ਲਛਮਣ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਅਮਨਦੀਪ ਸਿੰਘ (ਲੱਕੀ) ਜਿਲਾ ਪ੍ਰਧਾਨ ਅਤੇ ਇੰਦਰਜੀਤ ਸਿੰਘ ਮਾਨਸਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਜੱਥੇਬੰਦੀ ਨੇ ਵਿੱਤ ਮੰਤਰੀ ਪੰਜਾਬ ਦੇ ਬਠਿੰਡਾ ਦਫਤਰ ਪਹੁੰਚ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਬਠਿੰਡਾ ਅਧੀਨ ਕੰਮ ਕਰਦੇ ਦਫਤਰੀ ਸਟਾਫ ਕਲਰਕ-ਕਮ-ਕੰਪਿਊਟਰ ਉਪਰੇਟਰ- ਡਾਟਾ ਐਂਟਰੀ ਉਪਰੇਟਰ-ਬਿੱਲ ਕਲਰਕਾਂ ਨੂੰ ਮਹਿਕਮੇਂ ਦੇ ਪੰਜਾਬ ਭਰ ਵਿੱਚ ਆਪਣੇ ਹੀ ਪਾਸ ਕੀਤੇ ਰੇਟਾਂ ਤੇ ਬਰਾਬਰ-ਕੰਮ-ਬਰਾਬਰ-ਤਨਖਾਹ ਲੈਣ ਲਈ ਮੰਗ ਪੱਤਰ ਦਿੱਤਾ ਹੈ। ਦਫਤਰ ਇੰਚਾਰਜ ਹਰਬੰਸ ਸਿੰਘ ਸੱਗੂ ਅਤੇ ਭੁਪਿੰਦਰ ਸਿੰਘ ਸੰਗਤਪੁਰਾ ਨੇ ਮੰਗ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਮਹਿਕਮੇਂ ਤੋਂ ਮੰਨਜੂਰ ਕਰਵਾ ਦਿੱਤੀਆਂ ਜਾਣਗੀਆਂ। ਮੌਕੇ ਉਪਰ ਵਿਪਨਇੰਦਰ ਸਿੰਘ, ਕੁਲਵਿੰਦਰ ਸਿੰਘ, ਪ੍ਰਮੋਦ ਕੁਮਾਰ ਅਤੇ ਹੋਰ ਸਾਥੀ ਵੀ ਮੌਜੂਦ ਸਨ।