ਫਿਰੋਜ਼ਪੁਰ, 10 ਜੁਲਾਈ 2020 - ਫਿਰੋਜ਼ਪੁਰ 'ਚ ਅੱਜ ਫਿਰ ਕੋਰੋਨਾ ਦੇ 5 ਨਵੇਂ ਮਰੀਜ਼ ਆਉਣ ਨਾਲ ਸਥਾਨਿਕ ਵਾਸੀਆਂ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਹਨ।
ਜਾਣਕਾਰੀ ਅਨੁਸਾਰ ਅੱਜ ਫਿਰੋਜ਼ਪੁਰ ਵਿਚ ਜੋ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਆਏ ਹਨ ਉਹਨਾਂ ਵਿਚੋਂ ਇਕ ਕਸਬਾ ਤਲਵੰਡੀ ਭਾਈ, 2 ਗੁਰੂਹਰਸਹਾਏ, 1 ਮਮਦੋਟ ਅਤੇ 1 ਫਿਰੋਜ਼ਸ਼ਾਹ ਨਾਲ ਸਬੰਧਤ ਹੈ। ਇਨ੍ਹਾਂ 5 ਨਵੇਂ ਕੇਸਾਂ ਦੇ ਆਉਣ ਨਾਲ ਜ਼ਿਲ੍ਹਾ ਫਿਰੋਜ਼ਪੁਰ ਵਿਚ ਕੋਰੋਨਾ ਵਾਇਰਸ ਦਾ ਕੁੱਲ ਮਰੀਜ਼ਾਂ ਦੀ ਗਿਣਤੀ 143 ਹੋ ਗਈ ਹੈ ਅਤੇ ਐਕਟਿਵ ਕੇਸ 63 ਹਨ, ਜਿਨ੍ਹਾਂ ਵਿਚੋਂ 77 ਠੀਕ ਹੋ ਕੇ ਘਰਾਂ ਵਿਚ ਪਰਤ ਚੁੱਕੇ ਹਨ ਅਤੇ ਤਿੰਨ ਦੀ ਮੌਤ ਹੋ ਗਈ ਹੈ।