ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ, 10 ਜੁਲਾਈ 2020 - ਪੰਜਾਬ ਦੇ ਜਿਲ੍ਹਾ ਯੋਜਨਾ ਬੋਰਡਾਂ ਦੇ ਸਮੂਹ ਚੇਅਰਮੈਨਾਂ ਨੇ ਅੱਜ ਪ੍ਰਮੁਖ ਸਕੱਤਰ ਵਿਤ ਤੇ ਯੋਜਨਾ ਜਸਪਾਲ ਸਿੰਘ ਨਾਲ ਮੁੱਖ ਦਫਤਰ ਚੰਡੀਗੜ੍ਹ ਵਿਖੇ ਇਕ ਅਹਿਮ ਮੀਟਿੰਗ ਕੀਤੀ। ਉਹ ਜਾਣਕਾਰੀ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਦਿੱਤੀ।
ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਮੁਖ ਸਕੱਤਰ ਵਿਤ ਤੇ ਯੋਜਨਾ ਜਸਪਾਲ ਸਿੰਘ ਨੇ ਵਿਭਾਗ ਦੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਚੇਅਰਮੈਨਾਂ ਦੇ ਅਧਿਕਾਰਾਂ ਬਾਰੇ ਗਲਬਾਤ ਕੀਤੀ।
ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਬੋਰਡ ਦੀਆਂ ਗਤੀਵਿਧੀਆਂ ਚਲਾਉਣ ਵਿੱਚ ਦਿੱਕਤ ਆਈ ਸੀ ਪਰੰਤੂ ਹੁਣ ਜਲਦੀ ਹੀ ਯੋਜਨਾ ਬੋਰਡ ਦੇ ਕੰਮਾਂ ਵਿੱਚ ਸਮੂਹ ਚੇਅਰਮੈਨਾਂ ਨਾਲ ਮਿਲ ਕੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਈ ਜਾਵੇਗੀ।
ਇਸ ਮੌਕੇ ਡੀ. ਐਸ. ਮਾਂਗਟ ਵਿਸ਼ੇਸ਼ ਸਕੱਤਰ ਯੋਜਨਾ, ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾਂ ਲੁਧਿਆਣਾ , ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ, ਸਤਵੀਰ ਸਿੰਘ ਨਵਾਂਸ਼ਹਿਰ, ਪ੍ਰੇਮ ਮਿੱਤਲ ਮਾਨਸਾ, ਡਾ. ਸਤਨਾਮ ਸਿੰਘ ਗੁਰਦਾਸਪੁਰ ,ਹਰਿੰਦਰ ਸਿੰਘ ਭਾਂਬਰੀ ਫਹਿਤਗੜ ਸਾਹਿਬ, ਸੰਤੋਖ ਸਿੰਘ ਪਟਿਆਲਾ, ਰਮੇਸ਼ ਚੰਦ ਰੂਪਨਗਰ, ਕਰਨ ਇੰਦਰ ਸਿੰਘ ਬਰਨਾਲਾ,ਅਨਿਲ ਕੁਮਾਰ ਪਠਾਨਕੋਟ, ਪਵਨ ਕੁਮਾਰ ਗੋਇਲ ਫਰੀਦਕੋਟ, ਅਨੂਪ ਖਲਾ ਕਪੂਰਥਲਾ, ਰਜਿੰਦਰ ਸਿੰਘ ਸੰਗਰੂਰ ਆਦਿ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਯੋਜਨਾ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।