ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 10 ਜੁਲਾਈ 2020 - ਜਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਦੇ 22 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਵਿੱਚੋਂ 22 ਕੇਸ ਦਰਜ ਕੀਤੇ ਗਏ ਅਤੇ ਢਕੋਲੀ ਦੇ ਇਕ 52 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅੱਜ 3 ਮਰੀਜ਼ ਠੀਕ ਹੋਏ ਹਨ। ਇਹਨਾਂ ਠੀਕ ਹੋਏ ਮਰੀਜਾਂ ਵਿਚੋਂ 2 ਬੇਹੜਾ ਨਾਲ ਅਤੇ ਇਕ ਮਰੀਜ ਜ਼ੀਕਰਪੁਰ ਨਾਲ ਸਬੰਧਤ ਹੈ।
ਹੁਣ ਤੱਕ ਜ਼ਿਲ੍ਹੇ ਵਿਚ ਕੁੱਲ ਕੇਸਾਂ ਦੀ ਗਿਣਤੀ 361 ਹੋ ਗਈ ਹੈ ਜਿਨ੍ਹਾਂ ਵਿਚੋਂ ਐਕਟਿਵ ਕੇਸ 98 ਹਨ। ਕੁੱਲ 256 ਕੇਸ ਠੀਕ ਹੋ ਗਏ ਹਨ ਜਦੋਂ ਕਿ 7 ਮੌਤਾਂ ਹੋਈਆਂ ਹਨ।