← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 10 ਜੁਲਾਈ 2020 - ਚੋਰੀ ਕਰਨਾ ਬਹੁਤ ਬੁਰੀ ਗੱਲ ਹੈ ਅਤੇ ਇਕ ਨਾ ਇਕ ਦਿਨ ਇਸਦੀ ਸਜ਼ਾ ਜਰੂਰ ਮਿਲਦੀ ਹੈ। ਜਗਰਾਓਂ ਵਿਖੇ ਵੀ ਇਕ ਵਿਅਕਤੀ ਨੂੰ ਚੋਰੀ ਕਰਨ ਦੀ ਸਜਾ ਚੋਰੀ ਕਰਦਿਆਂ ਹੀ ਮਿਲ ਗਈ। ਐਸਡੀਓ ਜਗਦੀਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ੂਗਰ ਮਿਲ ਵਾਲੀ ਜਗ੍ਹਾ ਤੇ ਬਣੀ ਕਲੋਨੀ ਵਿਚ ਲੱਗੇ ਟਰਾਂਸਫਾਰਮਰ ਵਿਚੋਂ ਇਕ ਵਿਅਕਤੀ ਤੇਲ ਚੋਰੀ ਕਰ ਰਿਹਾ ਸੀ ਜਿਸਤੇ ਕਰੰਟ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸਨੂੰ ਸਿਵਲ ਹਸਪਤਾਲ ਜਗਰਾਓਂ ਲੈ ਜਾਣਾ ਪਿਆ। ਐਸਡੀਓ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪਿਛਲੇ ਕਾਫੀ ਦਿਨਾਂ ਤੋਂ ਕਲੋਨੀ ਦੀ ਅੱਧੀ ਰਾਤ ਨੂੰ ਲਾਈਟ ਕੱਟੀ ਜਾਂਦੀ ਸੀ ਤੇ ਲਾਇਟ ਚਲਾਉਣ ਸਮੇਂ ਪਤਾ ਚਲਦਾ ਸੀ ਕਿ ਟਰਾਂਸਫਾਰਮਰ ਚੋ ਤੇਲ ਅਤੇ ਸਾਮਾਨ ਚੋਰੀ ਹੋ ਰਿਹਾ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਬਲਦੇਵ ਸਿੰਘ ਪੁੱਤਰ ਅਜਮੇਰ ਸਿੰਘ ਨਿਵਾਸੀ ਚੂਹੜਚੱਕ ਜੋਕਿ ਤੇਲ ਚੋਰੀ ਕਰ ਰਿਹਾ ਸੀ , ਨੂੰ ਕਰੰਟ ਲੱਗ ਗਿਆ। ਐਸਐਚਓ ਸਿਟੀ ਜਗਜੀਤ ਸਿੰਘ ਨੇ ਦੱਸਿਆ ਕਿ ਜ਼ਖਮੀ ਨੂੰ ਐਮਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ।
Total Responses : 930