DPRO ਬਠਿੰਡਾ ਦਾ ਅਹੁਦਾ ਸੰਭਾਲਣ ਮੌਕੇ ਗੁਰਦਾਸ ਸਿੰਘ ਬੁਰਜਾਂ
ਬਾਬੂਸ਼ਾਹੀ ਬਿਊਰੋ
ਬਠਿੰਡਾ 10 ਜੁਲਾਈ ; ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਬਠਿੰਡਾ ਦਾ ਅਹੁਦਾ ਅੱਜ 10 ਜੁਲਾਈ ਨੂੰ ਗੁਰਦਾਸ ਸਿੰਘ ਬੁਰਜਾਂ ਨੇ ਸੰਭਾਲ ਲਿਆ ।
ਗੁਰਦਾਸ ਸਿੰਘ ਨੂੰ ਸ਼ੁੱਭਕਾਮਨਾਵਾਂ ਦੇਣ ਮੌਕੇ ਭੁਪਿੰਦਰ ਸਿੰਘ ਬਰਾੜ ਅਤੇ ਸਮੂਹ ਸਟਾਫ਼
--------------------------------------------------------
ਪੰਜਾਬ ਸਰਕਾਰ ਵੱਲੋਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਤਰੱਕੀਆਂ ਵਿੱਚ ਗੁਰਦਾਸ ਸਿੰਘ ਨੂੰ ਸਹਾਇਕ ਲੋਕ ਸੰਪਰਕ ਅਧਿਕਾਰੀ ਤੋਂ ਪ੍ਰਮੋਟ ਕਰਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਪਦਉੱਨਤ ਕੀਤਾ ਹੈ ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਠਿੰਡਾ ਸ੍ਰ. ਭੁਪਿੰਦਰ ਸਿੰਘ ਬਰਾੜ ਦਾ ਤਬਾਦਲਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਫਾਜ਼ਿਲਕਾ ਵਜੋਂ ਹੋਣ ਤੇ ਅੱਜ ਭੁਪਿੰਦਰ ਸਿੰਘ ਬਰਾੜ ਦੀ ਮੌਜੂਦਗੀ ਵਿੱਚ ਗੁਰਦਾਸ ਸਿੰਘ ਨੇ ਅਹੁਦੇ ਦਾ ਚਾਰਜ ਸੰਭਾਲਿਆ ।
ਇਸ ਤੋਂ ਪਹਿਲਾਂ ਗੁਰਦਾਸ ਸਿੰਘ ਵੱਖ - ਵੱਖ ਜਿਲ੍ਹਿਆਂ ਅਤੇ ਹੈੱਡ ਕੁਆਟਰ ਚੰਡੀਗੜ੍ਹ ਵਿਖੇ ਸੇਵਾਵਾਂ ਦੇ ਚੁੱਕੇ ਹਨ ।
ਇਸ ਮੌਕੇ ਡੀ ਪੀ ਆਰ ਓ ਭੁਪਿੰਦਰ ਸਿੰਘ ਬਰਾੜ ਅਤੇ ਸਮੂਹ ਸਟਾਫ਼ ਵੱਲੋਂ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਗਈ ।
ਇਸ ਸਮੇਂ ਭੁਪਿੰਦਰ ਸਿੰਘ ਬਰਾੜ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ ।