ਹਰਦਮ ਮਾਨ
ਸਰੀ, 10 ਜੁਲਾਈ 2020 - ਲਾਗਲੇ ਸ਼ਹਿਰ ਨਿਊ ਵੈਸਟਮਿੰਸਟਰ ਦਾ ਪੰਜਾਬੀ ਨੌਜਵਾਨ ਰਿੱਕੀ ਪਰਮਾਰ ਪਿਛਲੇ ਤਿੰਨ ਦਿਨਾਂ ਤੋਂ ਗੁੰਮ ਹੈ ਅਤੇ ਉਸ ਦੀ ਤਲਾਸ਼ ਲਈ ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ।
ਪੁਲਿਸ ਅਫਸਰ ਜੈਫ ਸਕਾਟ ਨੇ ਦੱਸਿਆ ਹੈ ਕਿ ਰਿੱਕੀ ਪਰਮਾਰ ਨੂੰ ਆਖਰੀ ਵਾਰ 7 ਜੁਲਾਈ ਨੂੰ ਸਵੇਰੇ 8 ਵਜੇ ਨਿਊ ਵੈਸਟਮਿੰਸਟਰ ਵਿਚ ਐਡਿਨਬਰਗ ਸਟ੍ਰੀਟ ਦੇ ਨੇੜੇ ਦੇਖਿਆ ਗਿਆ ਸੀ। ਰਿੱਕੀ ਦਾ ਕੱਦ 5’6 " ਹੈ, ਭੂਰੀਆਂ ਅੱਖਾਂ, ਮੁੱਛਾਂ, ਪਤਲਾ ਸਰੀਰ ਅਤੇ ਸਿਰ ਦੇ ਕਾਲੇ ਵਾਲ ਉਪਰੋਂ ਲਾਲ ਰੰਗੇ ਹੋਏ ਹਨ। ਉਸ ਨੇ ਲਾਲ ਸਵੈਟਰ, ਕਾਲੇ ਸ਼ਾਰਟਸ ਅਤੇ ਲਾਲ ਬੂਟ ਪਾਏ ਹੋਏ ਹਨ।
ਉਸ ਦੇ ਇਕ ਇਲੈਕਟ੍ਰਿਕ ਸਕੂਟਰ ਤੇ ਸਵਾਰ ਹੋਣ ਦੀ ਸੰਭਾਵਨਾ ਹੈ। ਉਹ ਨਿਊ ਵੈਸਟਮਿੰਸਟਰ ਅਤੇ ਬਰਨਬੀ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਉਸ ਸਬੰਧੀ ਕੋਈ ਸੂਚਨਾ ਮਿਲੇ ਤਾਂ 9-1-1 ਤੇ ਫੋਨ ਕਰਕੇ ਦੱਸਿਆ ਜਾਵੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com