ਹਰਦਮ ਮਾਨ
ਸਰੀ, 10 ਜੁਲਾਈ 2020 - ਬੀ.ਸੀ. ਵਿਚ ਕੋਵਿਡ -19 ਦੇ 20 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਪਰ ਪਿਛਲੇ 24 ਘੰਟਿਆਂ ਵਿਚ ਕੋਈ ਨਵੀਂ ਮੌਤ ਦਰਜ ਨਹੀਂ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਹੈ ਕਿ ਸੂਬੇ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ 3,028 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 186 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 175 ਕੇਸ ਸਰਗਰਮ ਹਨ। ਵੀਰਵਾਰ ਤਕ 17 ਪੀੜਤ ਲੋਕ ਹਸਪਤਾਲਾਂ ਵਿਚ ਦਾਖਲ ਹਨ, ਜਿਨ੍ਹਾਂ ਵਿੱਚੋਂ 4 ਆਈਸੀਯੂ ਵਿਚ ਇਲਾਜ ਅਧੀਨ ਹਨ।
ਡਾ. ਹੈਨਰੀ ਨੇ ਕਿਹਾ ਕਿ ਅਜੇ ਅਵੇਸਲੇ ਹੋਣ ਦਾ ਸਮਾਂ ਨਹੀਂ ਕਿਉਂਕਿ ਅਜੇ ਵੀ ਕਮਿਊਨਿਟੀ ਵਿਚ ਅਤੇ ਵਿਸ਼ਵ ਭਰ ਵਿਚ ਵਾਇਰਸ ਫੈਲ ਰਿਹਾ ਹੈ। ਜਦੋਂ ਤੱਕ ਇਸ ਬਿਮਾਰੀ ਦਾ ਕੋਈ ਪ੍ਰਭਾਵਸ਼ਾਲੀ ਇਲਾਜ ਜਾਂ ਕੋਈ ਟੀਕਾ ਤਿਆਰ ਨਹੀਂ ਹੁੰਦਾ, ਹਰ ਕਿਸੇ ਨੂੰ ਇਸ ਦਾ ਸੰਚਾਰ ਰੋਕਣ ਲਈ ਸਰੀਰਕ ਦੂਰੀਆਂ ਅਤੇ ਮਾਸਕ ਪਹਿਨਣ ਵਰਗੇ ਉਪਾਅ ਜਾਰੀ ਰੱਖਣੇ ਚਾਹੀਦੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com