ਹੈਲਥ ਐਂਡ ਵੈਲਨੈਸ ਸੈਂਟਰ ਚੁੱਘਾ ਵਿਖੇ ਮਨਾਏ ਗਏ ਆਬਾਦੀ ਦਿਵਸ ਦੀਆਂ ਤਸਵੀਰਾਂ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 11 ਜੁਲਾਈ ; ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਵਿਸ਼ਵ ਆਬਾਦੀ ਦਿਵਸ ਮੌਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਤ ਵਿਭਾਗ ਵੱਲੋਂ ਚਾਰਾਜੋਈ ਕੀਤੀ ਗਈ ।
ਸਿਵਲ ਸਰਜਨ ਫਿਰੋਜ਼ਪੁਰ ਡਾ.ਜੁਗਲ ਕਿਸ਼ੋਰ ਅਤੇ ਡਾ.ਬਲਬੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ. ਐੱਚ .ਸੀ.ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੈਲਥ ਐਂਡ ਵੈੱਲਨੈਸ ਸੈਂਟਰ ਚੁੱਘਾ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ ।
ਇਸ ਮੌਕੇ ਮਿਸ ਬਿੱਕੀ ਕੌਰ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਸਮੂਹ ਸਟਾਫ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸੁਚੇਤ ਕੀਤਾ ਕਿ ਦੇਸ਼ ਦੀ ਆਬਾਦੀ ਦਿਨੋ-ਦਿਨ ਵੱਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ।
ਉਹਨਾਂ ਕਿਹਾ ਕਿ ਵੱਧਦੀ ਆਬਾਦੀ ਗਰੀਬੀ,ਅਨਪੜ੍ਹਤਾ,
ਬੇਰੁਜ਼ਗਾਰੀ ,
ਸਮਾਜਿਕ ਕੁਰੀਤੀਆਂ ਦਾ ਕਾਰਨ ਬਣਦੀ ਹੈ । ਆਬਾਦੀ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੇ ਕੱਚੇ -ਪੱਕੇ ਤਰੀਕਿਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ।
ਉਨ੍ਹਾਂ ਕਿਹਾ ਕਿ ਕੱਚੇ ਤਰੀਕੇ ਜਿਵੇਂ ਕਿ ਕਾਪਰ-ਟੀ,
ਮਾਲਾ -ਐੱਨ ,
ਨਿਰੋਧ,
ਅੰਤਰਾ ਇੰਜੈਕਸ਼ਨ,
ਛਾਇਆ ਗੋਲੀਆਂ ਆਦਿ ਬੱਚਿਆਂ ਵਿੱਚ ਅੰਤਰ ਰੱਖਣ ਲਈ ਅਪਣਾ ਸਕਦੇ ਹਨ । ਜਿਨ੍ਹਾਂ ਯੋਗ ਜੋੜਿਆਂ ਦਾ ਪਰਿਵਾਰ ਕੰਪਲੀਟ ਹੈ ,
ਉਹ ਨਲਬੰਦੀ ਅਤੇ ਨਸਬੰਦੀ ਆਪ੍ਰੇਸ਼ਨ ਕਰਾ ਸਕਦੇ ਹਨ ।
ਇਸ ਤੋਂ ਇਲਾਵਾ ਕੋਵਿਡ-19 ਤੋਂ ਬਚਾਅ ਲਈ ਬੱਚਿਆਂ ,ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਘਰੋਂ ਬਾਹਰ ਨਾ ਜਾਣ ,ਮਾਸਕ ਲਗਾ ਕੇ ਰੱਖਣਾ,ਭੀੜ ਵਾਲੇ ਇਲਾਕਿਆਂ ਵਿੱਚ ਨਾ ਜਾਇਆ ਜਾਵੇ ,ਸਮਾਜਿਕ ਦੂਰੀ ਬਣਾ ਕੇ ਰੱਖਣਾ ,ਵਾਰ-ਵਾਰ ਚੰਗੀ ਤਰ੍ਹਾਂ 30 ਸਕਿੰਟਾਂ ਤੱਕ ਹੱਥ ਧੋਣ ਬਾਰੇ ਜਾਣਕਾਰੀ ਦਿੱਤੀ।
ਮਨੀਸ਼ਾ ਰਾਣੀ ਸੀ. ਐੱਚ .ਓ.ਦੁਆਰਾ ਗੈਰ-ਸੰਚਾਰੀ ਰੋਗਾਂ ਜਿਵੇਂ ਬਲੱਡ ਪ੍ਰੈੱਸਰ,ਸ਼ੂਗਰ ,ਕੈੰਸਰ ਬਾਰੇ ਦੱਸਿਆ ।
ਪ੍ਰੀਤਮ ਸਿੰਘ ਐੱਸ .ਆਈ ਅਤੇ ਚਿਮਨ ਸਿੰਘ ਐੱਸ ਆਈ ਦੁਆਰਾ ਡੈੰਗੂ,ਚਿਕੁਨਗੁਨੀਆ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ।ਪੈਂਫਲੈਟ ਵੀ ਵੰਡੇ ਗਏ ।
ਇਸ ਮੌਕੇ ਹਰਬੀਰ ਕੌਰ ਏ.ਐੱਨ , ਐੱਮ ,ਮਲਟੀਪਰਪਜ ਹੈਲਥ ਵਰਕਰ ਦਰਸ਼ਿੰਦਰ ਸਿੰਘ ,ਦਲਜੀਤ ਸਿੰਘ ,ਆਸ਼ਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ ।