ਜੀ ਐਸ ਪੰਨੂ
ਪਟਿਆਲਾ, 11 ਜੁਲਾਈ 2020 - ਥਰਮਲ ਪਲਾਂਟ ਬਠਿੰਡਾ ਗਿਣੇ ਚੁਣੇ ਥਰਮਲ ਪਲਾਂਟਾਂ ਵਿੱਚੋਂ ਇੱਕ ਸੀ ਜਿਸ ਨੇ ਆਪਣੇ ਜਿਉਂਦੇ ਜੀਅ ਕਈ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਇਨਾਮ ਵੀ ਪ੍ਰਾਪਤ ਕੀਤੇ ਸਨ ਕਈ ਇੰਜਨੀਅਰਾਂ ਤੇ ਕਰਮਚਾਰੀਆਂ ਨੇ ਇਸ ਨੂੰ ਬਣਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਥਰਮਲ ਪਲਾਂਟ ਲਗਾਉਣ ਨਾਲ ਹੀ ਇਲਾਕੇ ਵਿਚ ਖ਼ੁਸ਼ਹਾਲੀ ਆਈ ਸੀ। ਇਸ ਨੂੰ ਬਣਾਉਣ ਸਮੇਂ ਕਈ ਜਾਨਾਂ ਵੀ ਗਈਆ ਸਨ। ਪਿੱਛੇ ਜਿਹੇ ਇਸ ਦੀਆਂ ਇਮਾਰਤਾਂ ਤੇ ਜ਼ਬਰਦਸਤੀ ਕਬਜ਼ਾ ਕਰਨ ਲਈ ਇਰਾਦੇ ਵੀ ਰੱਖੇ ਗਏ ਹਨ।
ਹੁਣ ਸਰਕਾਰ ਇਸ ਦੀ ਬਣਤਰ ਬਦਲ ਕੇ ਨਵੇਂ ਢੰਗ ਨਾਲ ਇਸ ਦੀ ਵਰਤੋਂ ਕਰਨ ਲਈ ਤਿਆਰ ਹੈ ਜਦੋਂ ਕਿ ਇਸ ਦੀ ਮੌਜੂਦਾ ਬਣਤਰ ਤੇ ਕਰੋੜਾਂ ਵਿੱਚ ਪੈਸੇ ਖਰਚ ਕੇ ਮਿਆਦ ਵਧਾ ਦਿੱਤੀ ਗਈ ਸੀ ਤੇ ਇੰਜਨੀਅਰ ਇਸ ਵਧੀ ਮਿਆਦ ਤੱਕ ਚਲਾਓਣ ਲਈ ਬਜਿੱਦ ਹਨ। ਹੁਣ ਵੀ ਦੇਸ਼ ਦੇ ਇੰਜਨੀਅਰਾਂ ਨੇ ਸੋਲਰ ਸਿਸਟਮ ਲਗਾਉਣ ਲਈ ਪ੍ਰੇਰਿਤ ਕੀਤਾ ਹੈ ਜਿਸ ਦੀ ਮਨਜ਼ੂਰੀ ਰੈਗੂਲੇਟਰੀ ਅਥਾਰਟੀ ਵੱਲੋਂ ਮਿਲ ਚੁੱਕੀ ਹੈ ਦੇਸ਼ ਨੂੰ ਸੋਲਰ ਸਿਸਟਮ ਦੀ ਲੋੜ ਵੀ ਹੈ ਜਿਸ ਲਈ ਸਰਕਾਰੀ ਸਮਝੌਤੇ ਵੀ ਹੋਏ ਹਨ।
ਕਿਸਾਨਾਂ ਦੀ ਜ਼ਮੀਨ ਵੀ ਖਰੀਦ ਕੇ ਇਸੇ ਆਸੇ ਨਾਲ ਖ਼ਰੀਦੀ ਗਈ ਸੀ। ਇਸੇ ਆਸੇ ਅਨੁਸਾਰ ਇੰਜਨੀਅਰਾਂ ਦੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਨਿਮਤ ਖੱਤ ਵਿੱਚ ਅਪੀਲ ਕੀਤੀ ਹੈ, ਤਜਵੀਜ਼ ਰੱਖੀ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਅਵਾਜ਼ ਸੁਣਕੇ ਇੰਜਨੀਅਰਾਂ ਦੀ ਤਜਵੀਜ਼ ਨਾਲ ਸਹਿਮਤ ਹੋਵੋਗੀ।