← ਪਿਛੇ ਪਰਤੋ
ਸਿਧਵਾਂ ਬੇਟ, 11 ਜੁਲਾਈ 2020 - ਪੁਲਿਸ ਮਹਿਕਮੇ ਦੇ ਇੱਕ ਥਾਣੇਦਾਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਿਸ ਤੋਂ ਬਾਅਦ ਥਾਣੇਦਾਰ ਖੁਦ ਹੀ ਖੁਦ ਹੀ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਹੋ ਗਿਆ। ਥਾਣੇਦਾਰ ਥਾਣਾ ਸਿਧਵਾਂ ਬੇਟ ਦੇ ਰਿਹਾਇਸ਼ੀ ਕਵਾਟਰਾਂ 'ਚ ਰਹਿੰਦਾ ਹੈ ਅਤੇ ਅੱਜ ਕੱਲ੍ਹ ਥਾਣਾ ਦਾਖਾ ਵਿਖੇ ਤਾਇਨਾਤ ਹੈ। ਥਾਣੇਦਾਰ ਦੇ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਉਸ ਦੇ ਸੰਪਰਕ 'ਚ ਆਏ ਮੁਲਾਜ਼ਮਾਂ ਅਤੇ ਹੋਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
Total Responses : 872