ਹਰੀਸ਼ ਕਾਲੜਾ
- ਸੈਣੀ ਭਵਨ ਖ਼ੂਨਦਾਨ ਕੈਂਪ 'ਚ 60 ਖ਼ੂਨਦਾਨੀਆਂ ਨੇ ਕੀਤੀ ਸਮੂਲੀਅਤ
ਰੂਪਨਗਰ, 11 ਜੁਲਾਈ 2020 - ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਅੱਜ ਸੈਣੀ ਭਵਨ ਵਿਖੇ 14ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੋਰੋਨਾ ਮਹਾਮਾਰੀ ਦੀ ਹਦਾਇਤਾਂ 'ਤੇ ਅਮਲ ਕਰਦਿਆ ਲਾਇਫ ਲਾਇਨ ਬਲੱਡ ਡੋਨਰ ਸੋਸਾਇਟੀ, ਰੂਪਨਗਰ, ਜ਼ਿਲ੍ਹਾ ਪੁਲਿਸ ਸਾਂਝ ਕੇਂਦਰ, ਰਜਨੀ ਹਰਬਲ ਮਲਿਕਪੁਰ ਤੇ ਗੁਰੂ ਨਾਨਕ ਕਰਿਆਨਾ ਸਟੋਰ ਪਪਰਾਲਾ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ 60 ਖ਼ੂਨਦਾਨੀਆਂ ਨੇ ਸਮੂਲੀਅਤ ਕੀਤੀ ਅਤੇ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ ਚੰਡੀਗੜ੍ਹ ਤੋਂ ਡਾ. ਰੌਲੀ ਅਗਰਵਾਲ ਦੀ ਅਗਵਈ 'ਚ ਆਈ ਟੀਮ ਵਲੋਂ 44 ਵਿਅਕਤੀਆਂ ਦਾ ਖੂਨ ਲਿਆ ਗਿਆ।
ਖ਼ੂਨਦਾਨੀਆਂ ਦਾ ਸਨਮਾਨ ਕਰਨ ਲਈ ਉੱਘੇ ਬਲੱਡ ਡੋਨਰ ਸ. ਸੁਖਜੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਸਿਰਕਤ ਕੀਤੀ ਅਤੇ ਉਨ੍ਹਾਂ ਬਲੱਡ ਡੋਨਰਜ਼ ਦਾ ਸਨਮਾਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਖੂਨ ਦੀ ਮਹੱਤਤਾ ਉਹੀ ਵਿਅਕਤੀ ਪ੍ਰਗਟ ਕਰ ਸਕਦਾ ਹੈ ਜਿਸ ਨੂੰ ਇਸ ਦੀ ਲੌੜ ਮਹਿਸੂਸ ਹੋਈ ਹੋਵੇਗੀ। ਖੂਕਰਨ ਨਾਲ ਲੌੜਬੰਦਾ ਨੂੰ ਨਵਾਂ ਜੀਵਨ ਮਿਲਦਾ ਹੈ ਇਸ ਲਈ ਜੋ ਖ਼ੂਨਦਾਨ ਕਰਦੇ ਹਨ ਉਹ ਮਹਾਨ ਹਨ। ਉਨ੍ਹਾਂ ਸੈਣੀ ਭਵਨ ਦੀ ਸੰਸਥਾਂ ਨੂੰ ਅਜਿਹੇ ਨੇਕ ਕਾਰਜ਼ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਸੰਸਥਾ ਦੇ ਪੀ.ਆਰ.ੳ. ਰਾਜਿੰਦਰ ਸੈਣੀ ਨੇ ਆਏ ਮਹਿਮਾਨਾਂ, ਬਲੱਡ ਡੋਨਰਾਂ, ਸਹਿਯੋਗੀਆਂ ਅਤੇ ਡਾ. ਰੋਲੀ ਅਗਰਵਾਲ ਦੀ ਟੀਮ ਦਾ ਸਵਾਗਤ ਅਤੇ ਧੰਨਵਾਦ ਕੀਤਾ।
ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਸੰਸਥਾ ਦੇ ਚੇਅਰਮੈਨ ਡਾ. ਅਜਮੇਰ ਸਿੰਘ ਤੋਂ ਇਲਾਵਾ ਬਲਬੀਰ ਸਿੰਘ ਸੈਣੀ, ਦੇਵਿੰਦਰ ਸਿੰਘ ਜਟਾਣਾ, ਕੈਪਟਨ ਹਾਕਮ ਸਿੰਘ, ਗੁਰਮੁੱਖ ਸਿੰਘ ਲੋਂਗੀਆ, ਬਹਾਦਰਜੀਤ ਸਿੰਘ, ਰਾਜਿੰਦਰ ਸਿੰਘ ਗਿਰਨ, ਹਰਜੀਤ ਸਿੰਘ ਗਿਰਨ, ਇੰਜ. ਕੁਲਤਾਰ ਸਿੰਘ, ਅਮਰਜੀਤ ਸਿੰਘ, ਸਦਰ ਸਾਂਝ ਕੇਂਦਰ ਤੋਂ ਏ.ਐਸ.ਆਈ. ਮੋਹਨ ਸਿੰਘ ਅਤੇ ਹਰਦੀਪ ਸਿੰਘ ਨੇਕ ਕਾਰਜ਼ ਕਰਨ ਲਈ ਅਸ਼ੀਰਵਾਦ ਤੇ ਵਧਾਈ ਦਿੱਤੀ। ਕੈਂਪ ਨੂੰ ਸਫਲ ਬਣਾਉਣ ਲਈ ਸਮਾਜਸੇਵੀਆਂ ਕਵੰਲਜੀਤ ਸਿੰਘ ਬਾਬਾ, ਰੌਣਕ ਸਿੰਘ ਔਲਖ, ਗੁਰਪ੍ਰੀਤ ਸਿੰਘ ਉਬਰਾਏ, ਰੁਪਿੰਦਰ ਸਿੰਘ ਊਬਰਾਏ, ਇੰਦਰਜੀਤ ਸਿੰਘ ਗੰਧੋ, ਚਰਨਦੀਪ ਸਿੰਘ ਚੈਰੀ, ਸੁਖਦੀਪ ਸਿੰਘ, ਮਨਕੀਰਤ ਸਿੰਘ, ਤਰਨਪ੍ਰੀਤ ਸਿੰਘ, ਮਨਜੌਤ ਸਿੰਘ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।
ਕੈਂਪ ਦੌਰਾਨ ਰਣਜੀਤ ਸਿੰਘ ਏ.ਐਸ.ਆਈ. ਨੇ 43ਵੀਂ ਵਾਰ, ਹਰਨੇਕ ਸਿੰਘ ਭੂਰਾ ਨੇ 41ਵੀਂ ਵਾਰ, ਅਜੈ ਭਿਉਰਾ ਨੇ 30ਵੀਂ ਵਾਰ, ਹਰਦੀਪ ਸਿੰਘ ਨੇ 26 ਵੀਂ ਵਾਰ, ਮਨਜੀਤ ਸਿੰਘ ਨੇ 25ਵੀਂ ਵਾਰ, ਹਿਤੇਸ਼ ਚੰਦ ਨੇ 21ਵੀਂ ਵਾਰ, ਅਮਿਤ ਸੈਣੀ ਤੇ ਕੰਵਰਜੀਤ ਸੈਣੀ ਨੇ 20 ਵੀਂ ਵਾਰ, ਚਰਨਦੀਪ ਸਿੰਘ ਨੇ 18ਵੀਂ ਵਾਰ, ਪਰਮਜੀਤ ਸਿੰਘ ਨੇ 16ਵੀਂ ਵਾਰ, ਰਣਵੀਰ ਸਿੰਘ ਔਲਖ ਤੇ ਅਮਨਦੀਪ ਸਿੰਘ ਨੇ 15ਵੀਂ ਵਾਰ ਖ਼ੂਨਦਾਨ ਕੀਤਾ।