ਹਰੀਸ਼ ਕਾਲੜਾ
- 14,17 ਅਤੇ 21 ਜੁਲਾਈ ਨੂੰ ਹੋਣਗੇ ਨਲਬੰਦੀ/ਨਸਬੰਦੀ ਦੇ ਮੁਫਤ ਆਪ੍ਰੇਸ਼ਨ
ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ 2020 - ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਤੇ ਸਿਵਲ ਸਰਜਨ ਰੂਪਨਗਰ ਡਾ.ਐਚ.ਐਨ ਸ਼ਰਮਾ ਦੀਆ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਦੀ ਅਗਵਾਈ ਵਿਚ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਹਾਜਰ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਜਾਰੀ ਸਲੋਗਨ ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਆਤਮ ਨਿਰਭਰ ਰਾਸ਼ਚਰ ਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ ਤਹਿਤ ਪਰਿਵਾਨ ਨੂੰ ਸੀਮਤ ਰੱਖਣ ਲਈ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤੇ ਨੋਡਲ ਅਫਸਰ ਡਾ.ਸੁਨੈਨਾ ਗੁਪਤਾ ਨੇ ਹਾਜਰ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪਰਿਵਾਰ ਨਿਯੋਜਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ ਯੋਗ ਜੋੜਿਆ ਨੂੰ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਦੱਸਿਆ ਜਾਵੇਗਾ। ਇਸ ਪੰਦਰਵਾੜੇ ਦੌਰਾਨ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਤਰੀਕੇ ਜਿਵੇਂ ਕਿ ਨਿਰੋਧ, ਗਰਭ ਨਿਰੋਧਨ ਗੋਲੀਆ, ਕਾਪਰ ਟੀ ਅਤੇ ਪੱਕੇ ਸਾਧਨ ਜਿਵੇਂ ਕਿ ਨਸਬੰਦੀ ਅਤੇ ਨਲ ਬੰਦੀ ਬਾਰੇ ਦੱਸਿਆ ਜਾਵੇਗਾ।
ਇਸ ਮੌਕੇ ਤੇ ਡਾ.ਚਰਨਜੀਤ ਕੁਮਾਰ ਨੇ ਜਾਣਕਾਰੀ ਦਿੱਤੀ ਕਿ 14, 17 ਅਤੇ 21ਜੁਲਾਈ ਨੂੰ ਨਸਬੰਦੀ ਦੇ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾ ਵਿੱਚ ਪਰਿਵਾਰ ਨੂੰ ਸੀਮਤ ਰੱਖਣ ਲਈ ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆਂ ਅਪਨਾਉਣ ਵਾਲੇ ਯੋਗ ਜੋੜਿਆ ਦੇ ਨਸਬੰਦੀ ਅਤੇ ਨਲਬੰਦੀ ਦੇ ਮੁਫਤ ਅਪਰੇਸ਼ਨ ਕੀਤੇ ਜਾਣਗੇ। ਇਸ ਬਾਰੇ ਸਮੂਹ ਆਸ਼ਾ ਵਰਕਰਾਂ ਵੱਲੋਂ ਆਪਣੇ ਆਪਣੇ ਏਰੀਏ ਵਿੱਚ ਜਾ ਕੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇਗਾ।
ਇਸ ਮੌਕੇ ਤੇ ਮਿੰਨੀ, ਕੁਲਵਿੰਦਰ ਕੌਰ, ਸੋਨੀ ਦੇਵੀ, ਪੂਨਮ, ਪੁਨੀਤ ਕੌਰ, ਸਰੋਜ ਕੁਮਾਰੀ, ਕਾਂਤਾ ਦੇਵੀ, ਸੁਨੀਤਾ, ਸੁਖਵਿੰਦਰ ਕੌਰ, ਕੁਲਵੰਤ ਕੌਰ, ਨਿਰਮਲਾ ਦੇਵੀ, ਕੁਲਦੀਪ ਕੌਰ ਆਸ਼ਾ ਵਰਕਰ ਹਾਜਰ ਸਨ।