ਸੀਨੀਅਰ ਪੁਲਿਸ ਕਪਤਾਨ ਫਾਜਿਲਕਾ ਹਰਜੀਤ ਸਿੰਘ ਆਈ ਪੀ ਐੱਸ ਵੱਲੋਂ ਸ਼ੇਅਰ ਕੀਤੀ ਗਈ ਇਹ ਫੋਟੋ
ਜਗਦੀਸ਼ ਥਿੰਦ
ਫਾਜ਼ਿਲਕਾ 11 ਜੁਲਾਈ : ਜਿਲ੍ਹਾ ਫ਼ਾਜ਼ਿਲਕਾ ਅੰਦਰ ਹੋਰ ਦੋ ਜਣਿਆਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ।
SSP ਫਾਜ਼ਿਲਕਾ ਸ੍ਰ. ਹਰਜੀਤ ਸਿੰਘ ਆਈ ਪੀ ਐੱਸ ਵੱਲੋਂ ਇਹ ਤਸਵੀਰ ਵੀ ਕੀਤੀ ਗਈ ਹੈ ਸ਼ੇਅਰ
---------------------------------------------------
ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਕਟਾਰੀਆ ਅਨੁਸਾਰ ਨਵੀਂ ਅਬਾਦੀ ਅਬੋਹਰ ਨਿਵਾਸੀ 36 ਸਾਲਾ ਮਰਦ ਅਤੇ 39 ਸਾਲਾ ਔਰਤ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ।
ਟ੍ਰੈਵਲ ਹਿਸਟਰੀ ਵਿੱਚ ਇਹ ਦਿੱਲੀ ਤੋਂ ਪਰਤੇ ਹਨ ।
ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫਾਰਮੇਸ਼ਨ ਆਫੀਸਰ ਫਾਜ਼ਿਲਕਾ ਸ਼੍ਰੀ ਅਨਿਲ ਧਾਮੂ ਅਨੁਸਾਰ ਇਹਨਾਂ ਮਰੀਜਾਂ ਨੂੰ ਜਲਾਲਾਬਾਦ ਵਿਖੇ ਬਣੇ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ।
ਜ਼ਿਲ੍ਹਾ ਨਿਵਾਸੀਆਂ ਨੂੰ ਜਾਗਰੂਕ ਕਰਨ ਲਈ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕਲਰਕ ਨਵਦੀਪ ਵੱਲੋਂ ਵੱਖ - ਵੱਖ ਗੁਰੱਪਾਂ ਵਿੱਚ ਸ਼ੇਅਰ ਕੀਤੀ ਗਿਆ ਇਹ ਸੰਦੇਸ਼
-----------------------------------------------------------&
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਜ਼ਿਲ੍ਹਾ ਨਿਵਾਸੀਆਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ।
ਜ਼ਿਲ੍ਹੇ ਅੰਦਰ ਆਉਣ ਵਾਲੇ ਕਿਸੇ ਵੀ ਯਾਤਰੀ ਸਬੰਧੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ ।
ਬਾਹਰ ਨਿਕਲਣ ਸਮੇਂ ਨੱਕ , ਮੂੰਹ ਢੱਕ ਕੇ ਰੱਖੇ ਜਾਣ ।
ਅੱਖਾਂ ਰਾਹੀਂ ਵੀ ਕੋਵਿਡ -19 ਮਨੁੱਖ ਤੇ ਹਮਲਾ ਕਰ ਸਕਦਾ ਹੈ ।
ਵਾਰ - ਵਾਰ ਸਾਬਣ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ ਕੀਤੇ ਜਾਣ ।
ਗੈਰ ਜ਼ਰੂਰੀ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ।
ਬੱਚੇ , ਬਜ਼ੁਰਗ ਅਤੇ ਗਰਭਵਤੀ ਔਰਤਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ ।