ਜੀ ਐਸ ਪੰਨੂ
ਪਟਿਆਲਾ, 11 ਜੁਲਾਈ 2020 - ਕੋਵਿਡ ਸੈਂਪਲਾ ਦੀਆਂ ਪਿਛਲੇ 24 ਘੰਟਿਆ ਦੌਰਾਨ ਪ੍ਰਾਪਤ ਹੋਈਆਂ 674 ਰਿਪੋਰਟਾਂ ਵਿਚੋ 624 ਕੋਵਿਡ ਨੈਗੇਟਿਵ ਅਤੇ 52 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿਚ ਪਾਜ਼ੀਟਿਵ ਕੇਸਾ ਦੀ ਗਿਣਤੀ 553 ਹੋ ਗਈ ਹੈ 52 ਕੇਸਾਂ ਵਿਚੋਂ 20 ਸਮਾਣਾ, 27 ਪਟਿਆਲਾ ਸ਼ਹਿਰ , ਇੱਕ ਪਾਤੜਾਂ ਅਤੇ ਇੱਕ ਰਾਜਪੂਰਾ ਅਤੇ ਤਿੰਨ ਵੱਖ ਵੱਖ ਪਿੰਡਾ ਨਾਲ ਸਬੰਧਤ ਹਨ ਇਹਨਾਂ ਵਿਚੋ 37 ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 15 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾ ਵਾਲੇ ਮਰੀਜ਼ ਹਨ। ਜਿਹਨਾਂ ਵਿਚ ਤਿੰਨ ਹੈਲਥ ਕੇਅਰ ਵਰਕਰ, ਦੋ ਕੈਦੀ, ਇੱਕ ਪੁਲਿਸ ਮੁਲਾਜਮ, ਇੱਕ ਟੀ.ਬੀ. ਦਾ ਮਰੀਜ਼, ਇੱਕ ਅਪਰੇਸ਼ਨ ਕਰਵਾਉਣ ਲਈ ਹਸਪਤਾਲ ਦਾਖਲ ਹੋਇਆ ਮਰੀਜ਼ ਵੀ ਸ਼ਾਮਲ ਹਨ
ਪਾਜ਼ੀਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ। ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਏ ਜਿਆਦਾਤਰ ਵਿਅਕਤੀ ਪਾਜ਼ੀਟਿਵ ਰਿਪੋਰਟ ਹੋ ਰਹੇ ਹਨ।
ਤੋਪ ਖਾਨਾ ਮੋੜ ਅਤੇ ਨਾਲ ਲਗਦੇ ਏਰੀਏ ਵਿਚੋ 39 ਦੇ ਕਰੀਬ ਕੋਵਿਡ ਪਾਜ਼ੀਟਿਵ ਕੇਸ ਆਉਣ ਤੇ ਤੋਪਖਾਨਾ ਮੋੜ ਦੇ ਮਾਈਕਰੋ ਕੰਟੈਨਮੈਂਟ ਏਰੀਏ ਵਿਚ ਵਾਧਾ ਕਰਦੇ ਹੋਏ ਅਨਾਰਦਾਣਾ ਚੋਂਕ ਤੋਂ ਲੈਕੇ ਰੋਜਗਾਰਡਨ ਸਕੂਲ,ਫੀਲਖਾਨਾ ਸਕੂਲ, ਪੀਲੀ ਸੜਕ, ਕੜਾਹ ਵਾਲਾ ਚੌਂਕ, ਚਾਂਦਨੀ ਚੋਂਕ ਤੱਕ ਏਰੀਏ ਨੂੰ ਅੱਗਲੇ 14 ਦਿਨਾਂ ਤੱਕ ਸੀਲ ਕਰ ਦਿਤਾ ਗਿਆ ਹੈ ਇਸ ਤੋਂ ਇਲਾਵਾ ਪਿੰਡ ਲੁਹੰਡ,ਧੀਰੂ ਕੀ ਮਾਜਰੀ ਅਤੇ ਅਨੰਦ ਨਗਰ ਐਕਸਟੈਂਸ਼ਨ ਵਿਚ ਬਣਾਏ ਕੰਟੈਨਮੈਂਟ ਜੋਨ ਅਜੇ ਵੀ ਲਾਗੂ ਹਨ।
ਸਮਾਣਾ ਵਿਖੇ ਵੀ ਇੱਕਠੇ ਇਕੋ ਏਰੀਏ ਵਿਚੋ 17 ਪਾਜ਼ੀਟਿਵ ਕੇਸ ਆਉਣ ਤੇਂ ਉਥੋ ਦੇ ਤਿੰਨ ਇਲਾਕੇ ਮਾਛੀ ਹਾਤਾ, ਵਾਰਡ ਨੰਬਰ ਤਿੰਨ ਤੇਜ ਕਲੋਨੀ, ਪੀਰ ਗੋਰੀ ਮੁੱਹਲਾ ਵਿਚ ਮਾਈਕਰੋ ਕੰਟੈਨਮੈਂਟ ਜੋਨ ਲਾਗੂ ਕਰ ਦਿੱਤਾ ਗਿਆ ਹੈ ਜਿਥੇ ਕਿ ਅੱਗਲੇ ਦੱਸ ਦਿਨਾਂ ਲਈ ਲੋਕਾਂ ਦੇ ਬਾਹਰ ਆਉਣ ਜਾਣ ਲਈ ਰੋਕ ਲਗਾ ਦਿੱਤੀ ਗਈ ਹੈ।
ਪਟਿਆਲਾ ਸ਼ਹਿਰ ਦੇ ਦੋ ਵਿਅਕਤੀ ਜਿਹਨਾਂ ਵਿਚ ਆਦਰਸ਼ ਨਗਰ ਦਾ ਰਹਿਣ ਵਾਲਾ 56 ਸਾਲ ਵਿਅਕਤੀ ਸਾਹ ਵਿਚ ਤਕਲੀਫ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਖੇ ਦਾਖਲ਼ ਸੀ ਅਤੇ ਬਿਸ਼ਨ ਨਗਰ ਦਾ ਰਹਿਣ ਵਾਲਾ 36 ਸਾਲਾ ਵਿਅਕਤੀ ਪੈਨਕ੍ਰੀਆਂਟਿਕਸ ਦੀ ਬਿਮਾਰੀ ਕਾਰਣ ਜੋ ਕਿ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ਼ ਸੀ ਅਤੇ ਕੋਰੋਨਾ ਪਾਜ਼ੀਟਿਵ ਸਨ, ਦੀ ਬੀਤੀ ਦੇਰ ਰਾਤ ਮੌਤ ਹੋ ਗਈ ਸੀ ।
ਇਸੇ ਤਰ੍ਹਾਂ ਕੰਟੈਨਮੈਂਟ ਏਰੀਏ ਵਿਚੋ ਪਾਜ਼ੀਟਿਵ ਕੇਸਾਂ ਦੀ ਜਲਦ ਭਾਲ ਕਰਨ ਲਈ ਰੈਪਿਡ ਐਂਟੀਜਨ ਟੈਸਟ ਕਿੱਟਾ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਨਾਲ ਮੌਕੇ 'ਤੇ ਹੀ ਪਾਜ਼ੀਟਿਵ ਕੇਸਾਂ ਦੀ ਭਾਲ ਕਰਕੇ ਉਹਨਾ ਨੂੰ ਆਈਸੋਲੇਟ ਕੀਤਾ ਜਾਵੇਗਾ। ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਅਤੇ ਰਾਜਿੰਦਰਾ ਹਸਪਤਾਲ ਤੋਂ ਇੱਕ ਇੱਕ ਮਰੀਜ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਦਿਆਂ ਕਿਹਾ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 737 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਪਾਜ਼ੀਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।
ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 29081 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜ਼ਿਲ੍ਹਾ ਪਟਿਆਲਾ ਦੇ 553 ਕੋਵਿਡ ਪਾਜ਼ੀਟਿਵ, 26969 ਨੈਗਟਿਵ ਅਤੇ 1489 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸ਼ਾਂ ਵਿੱਚੋਂ 12 ਪਾਜ਼ੀਟਿਵ ਕੇਸ਼ ਦੀ ਮੌਤ ਹੋ ਚੁੱਕੀ ਹੈ 229 ਕੇਸ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 312 ਹੈ। ਪਾਜ਼ੀਟਿਵ ਕੇਸਾਂ ਵਿਚੋ 63 ਰਾਜਿੰਦਰਾ ਹਸਪਤਾਲ ,111 ਕੋਵਿਡ ਕੇਅਰ ਸੈਂਟਰ,125 ਮਰੀਜ ਹੋਮ ਆਈਸੋਲੇਸ਼ਨ ਅਤੇ ਬਾਕੀ 13 ਮਰੀਜ ਚੰਡੀਗੜ੍ਹ, ਮੋਹਾਲੀ, ਲੁਧਿਆਣਾ ਆਦਿ ਦੇ ਹਸਪਤਾਲਾ ਵਿਚ ਦਾਖਲ ਹਨ।