ਮੁੰਬਈ, 11 ਜੁਲਾਈ 2020 - ਬਾਲੀਵੁਡ ਦੇ ਸੁਪਰ ਸਟਾਰ ਹੀਰੋ ਅਮਿਤਾਬ ਬੱਚਨ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਮਿਤਾਬ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਇਸ ਸਬੰਧੀ 77 ਸਾਲ ਦੇ ਅਮਿਤਾਬ ਬੱਚਨ ਨੇ ਖੁਦ ਟਵੀਟ ਕਰਦਿਆਂ ਜਾਣਕਾਰੀ ਦਿੱਤੀ। ਇਸ ਤੋਂ ਬਿਨਾਂ ਉਨ੍ਹਾਂ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਹਸਪਤਾਲ 'ਚ ਸਿਫਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਲਿਆ ਜਾ ਰਿਹਾ ਹੈ, ਅਤੇ ਮੇਰੀ ਉਨ੍ਹਾਂ ਸਭ ਨੂੰ ਬੇਨਤੀ ਹੈ ਪਿਛਲੇ 10 ਦਿਨਾਂ ਤੋਂ ਜੋ ਵੀ ਮੇਰੇ ਕਾਫੀ ਕਰੀਬ ਰਹੇ ਹਨ, ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ।