← ਪਿਛੇ ਪਰਤੋ
ਅੰਮ੍ਰਿਤਸਰ, 11 ਜੁਲਾਈ 2020 - ਡਾ. ਸ਼ਿਵਚਰਨ ਪ੍ਰੋਫੈਸਰ ਅਤੇ ਮੁਖੀ ਮੈਡੀਸਨ ਵਿਭਾਗ ਸਰਕਾਰੀ ਕਾਲਜ ਅੰਮ੍ਰਿਤਸਰ ਨੂੰ ਕੋਵਿਡ-19 ਦੌਰਾਨ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਾ ਨਿਭਉਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਆਪਣੀ ਡਿਊਟੀ ਦੌਰਾਨ ਮਹਾਮਾਰੀ ਦੌਰਾਨ ਸੰਸਥਾ ਵਿਖੇ ਵਧ ਰਹੀਆਂ ਮੌਤਾਂ ਨੂੰ ਘੱਟ ਕਰਨ ਲਈ ਉਚਿੱਤ ਪ੍ਰਬੰਧ ਕਰਨ ਅਤੇ ਸਬੰਧਿਤ ਤੇ ਉੱਚ ਅਧਿਕਾਰੀਆਂ ਨਾਲ ਵੀ ਸਹੀ ਤਰ੍ਹਾਂ ਨਾਲ ਤਾਲਮੇਲ ਬਣਾ ਕੇ ਰੱਖਣ 'ਚ ਅਸਫਲ ਰਹੇ। ਇਸ ਤੋਂ ਬਿਨਾਂ ਜਦੋਂ ਉਨ੍ਹਾਂ ਕੋਲੋਂ ਕੋਵਿਡ ਸਬੰਧੀ ਗਾਇਡਲਾਈਨਜ਼ ਦਾ ਸਹੀ ਤਰੀਕੇ ਨਾਲ ਪਾਲਣਾ ਕਰਨ 'ਤੇ ਮਹਿਕਮੇ ਵੱਲੋਂ ਜਵਾਬ ਮੰਗਿਆ ਗਿਆ ਤਾਂ ਸਮਾਂ ਬੀਤਣ 'ਤੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ, ਅਜਿਹੀ ਅਣਗਹਿਲੀ ਅਤੇ ਅਨੁਸ਼ਾਸ਼ਨਹੀਣਤਾ ਦੇ ਕਾਰਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੜ੍ਹੋ ਹੁਕਮਾਂ ਦੀ ਕਾਪੀ...
Total Responses : 928