← ਪਿਛੇ ਪਰਤੋ
ਜਗਦੀਸ਼ ਥਿੰਦ
ਫ਼ਿਰੋਜ਼ਪੁਰ ::--- ਬਹੁਤ ਮੇਹਨਤੀ , ਨਿਮਰ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਪੱਤਰਕਾਰ ਮੁਖਤਿਆਰ ਸਿੰਘ ਧੰਜੂ ਦਾ ਜਨਮ 31 ਮਾਰਚ 1955 ਨੂੰ ਪਿਤਾ ਅਮਰ ਸਿੰਘ ਦੇ ਘਰ ਮਾਤਾ ਨਰਿੰਜਣ ਕੌਰ ਦੀ ਕੁੱਖੋਂ ਪਿੰਡ ਬਹਿਕ ਫੱਤੂ ਤਹਿਸੀਲ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ । ਆਪ ਦੋ ਭੈਣਾ ਤੇ ਇੱਕ ਭਰਾ ਸਨ । ਆਪ ਨੇ ਉਚ ਸਿੱਖਿਆ ਹਾਸਲ ਕਰਨ ਉਪਰੰਤ ਇੱਕ ਮਾਹਰ ਡਾਕਟਰ ਤੋਂ ਸਿਖਲਾਈ ਲੈ ਕੇ ਕੁਝ ਸਮੇਂ ਲਈ ਡਾਕਟਰ ਵਜੋਂ ਸੇਵਾਵਾਂ ਵੀ ਨਿਭਾਈਆ । ਜਵਾਨ ਹੋ ਆਪ ਨੇ ਪਿਤਾ ਪੁਰਖੀ ਕਿੱਤੇ ਖੇਤੀ ਬਾੜੀ ਦੇ ਨਾਲ ਨਾਲ ਸਮਾਜ ਦੀ ਸੇਵਾ ਕਰਨ ਦੇ ਸ਼ੋਕ ਵਜੋ ਪੱਤਰਕਾਰੀ ਦੇ ਖੇਤਰ ਨੂੰ ਚੁਣਦੇ ਹੋਏ ਕੁਝ ਸਮਾ ਨਵਾਂ ਜਮਾਨਾ ਅਖਬਾਰ ਅਤੇ 1998 ਚ ਅਜੀਤ ਅਖ਼ਬਾਰ ਦੇ ਪੱਤਰਕਾਰ ਵਜੋਂ ਸੇਵਾਵਾਂ ਨਿਭਾਉਣੀਆ ਸ਼ੁਰੂ ਕਰ ਦਿੱਤੀਆਂ । ਪੱਤਰਕਾਰ ਵਜੋਂ ਕਰੀਬ 22 ਸਾਲ ਨਿਭਾਈਆ ਸ਼ਾਨਦਾਰ ਸੇਵਾਵਾਂ ਸਮੇ ਆਪ ਨੇ ਕਦੇ ਹੋ ਰਹੇ ਗਲਤ ਨਾਲ ਸਮਝੌਤਾ ਨਹੀ ਕੀਤਾ ਤੇ ਸਮਾਜ ਵਿਰੋਧੀ ਅਨਸਰਾ ਦੀਆਂ ਆਪ ਹੁਦਰੀਆ , ਦੱਬੇ - ਕੁਚਲੇ ਲੋਕਾਂ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਧੱਕੇਸ਼ਾਹੀ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੀ ਆਵਾਜ਼ ਨੂੰ ਖਿਲਾਫ਼ ਊਠਾਇਆ ਇਸ ਦੌਰਾਨ ਆਪ ਨੂੰ ਅਨੇਕਾ ਵਾਰ ਸਰੀਰਕ ਅਤੇ ਮਾਨਸਿਕ ਕਸ਼ਟਾ ਦਾ ਸਾਹਮਣਾ ਵੀ ਕਰਨਾ ਪਿਆ ਪਰ ਸਦਾ ਡਟੇ ਰਹੇ ਅਗਾਹ ਵਧ ਕੇ ਕਦੇ ਪਿੱਛੇ ਪੈਰ ਨਹੀ ਪੁੱਟੇ । ਆਪ ਨੇ ਖੇਤੀਬਾੜੀ ਦੇ ਧੰਦੇ ਦੇ ਨਾਲ- ਨਾਲ ਕਿਸੇ ਵੀ ਰਾਜਨੀਤਕ ਪਾਰਟੀ ਦਾ ਬੁਲਾਰਾ ਬਣਨ ਦੀ ਬਜਾਏ ਉਹ ਦੱਬੇ - ਕੁਚਲੇ ਲੋਕਾਂ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਧੱਕੇਸ਼ਾਹੀ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੀ ਆਵਾਜ਼ ਨੂੰ ਬੇਖੋਫ ਅਖ਼ਬਾਰ ਵਿੱਚ ਬੁਲੰਦ ਕਰਦੇ ਰਹੇ ।ਨਿਡਰਤਾ ਨਾਲ ਨਿਰਪੱਖ ਪੱਤਰਕਾਰੀ ਕਰਦਿਆਂ ਉਨ੍ਹਾਂ ਨੇ ਸਮਾਜ ਵਿੱਚ ਆਪਣੀ ਕਲਮ ਦੀ ਤਾਕਤ ਦਾ ਲੋਹਾ ਮਨਵਾਇਆ । ਉਨ੍ਹਾਂ ਦਾ ਵਿਆਹ ਵਸਤੀ ਤਾਰਾ ਸਿੰਘ ਦੇ ਵਾਸੀ ਹਰੀ ਸਿੰਘ ਦੀ ਸਪੁੱਤਰੀ ਪੂਰਨ ਕੌਰ ਕੌਰ ਨਾਲ ਹੋਇਆ । ਪ੍ਰਮਾਤਮਾ ਆਪ ਦੇ ਘਰ 2 ਬੇਟੇ ਪਰਮਜੀਤ ਸਿੰਘ , ਮਨਦੀਪ ਸਿੰਘ ਅਤੇ 3 ਧੀਆਂ ਵਜੋਂ ਦਾਤ ਬਖਸ਼ੀ । ਸੰਖੇਪ ਬਿਮਾਰੀ ਤੋਂ ਬਾਅਦ ਮੁਖਤਿਆਰ ਸਿੰਘ ਧੰਜੂ ਮਿਤੀ 3 ਜੁਲਾਈ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗੁਰ ਚਰਨਾ ਚ ਜਾ ਬਿਰਾਜੇ ਹਨ । ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 12 ਜੁਲਾਈ ਦਿਨ ਅੈਤਵਾਰ ਨੂੰ ਉਨ੍ਹਾਂ ਦੇ ਪਿੰਡ ਬਹਿਕ ਫੱਤੂ ਜ਼ੀਰਾ ( ਫ਼ਿਰੋਜ਼ਪੁਰ ) ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋਵੇਗੀ ।
Total Responses : 863