ਹਰਦਮ ਮਾਨ
ਸਰੀ, 12 ਜੁਲਾਈ 2020 - ਬੀਤੀ ਸ਼ਾਮ ਸਰੀ ਦੇ ਲਾਗਲੇ ਸ਼ਹਿਰ ਐਬਟਸਫੋਰਡ ਵਿਖੇ ਇਕ ਘਰ ਦੇ ਬਾਹਰ ਹੋਈ ਗੋਲੀਬਾਰੀ ਵਿਚ ਇਕ 40 ਸਾਲਾ ਪੰਜਾਬੀ ਦੀ ਮੌਤ ਹੋ ਗਈ।
ਐਬਟਸਫੋਰਡ ਪੁਲਿਸ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ਾਮ 7:49 ਵਜੇ ਲੂਸਰਨ ਕ੍ਰੇਸੈਂਟ ਦੇ 2700 ਬਲਾਕ ਵਿਚ ਇਹ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ਤੇ ਪਹੁੰਚੀ ਪਰ ਉਸ ਬੰਦੇ ਦੀ ਮੌਤ ਹੋ ਚੁੱਕੀ ਸੀ।
ਆਂਢ ਗੁਆਂਢ ਦੇ ਲੋਕਾਂ ਅਨੁਸਾਰ ਉਨ੍ਹਾਂ ਇਕ ਦਰਜਨ ਤੋਂ ਵੱਧ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਚੀਕਾਂ ਸੁਣੀਆਂ।
ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ ਸਰਾਂ ਵਜੋਂ ਹੋਈ ਹੈ।
ਆਈਹਿੱਟ ਟੀਮ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com