ਹਰਿੰਦਰ ਨਿੱਕਾ
- ਧਨੌਲਾ ਰੋਡ ਤੇ ਬਿਜਲੀ ਗਰਿੱਡ ਕੋਲ ਹੋਇਆ ਹਾਦਸਾ
ਬਰਨਾਲਾ, 12 ਜੁਲਾਈ 2020 - ਐਤਵਾਰ ਦੀ ਸਵੇਰ ਮੂਸਲਾਧਾਰ ਬਾਰਿਸ਼ ਦੇ ਦੌਰਾਨ ਇੱਕ ਤੇਜ਼ ਰਫਤਾਰ ਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਭਿਅੰਕਰ ਹਾਦਸੇ ਦੇ ਬਾਵਜੂਦ ਵੀ ਕਾਰ ਸਵਾਰ ਵਾਲ ਵਾਲ ਬਚ ਗਏ। ਪਰੰਤੂ ਕਾਰ ਦੇ ਅਗਲੇ ਟਾਇਰ ਦਾ ਅਲਾਈਵ੍ਹੀਲ ਟੁੱਟ ਕੇ ਦੂਰ ਜਾ ਡਿੱਗਿਆ। ਜਾਣਕਾਰੀ ਅਨੁਸਾਰ ਆਈ.20 ਕਾਰ ਸਵਾਰ ਸ਼ਹਿਰ ਵਾਲੇ ਪਾਸਿਉਂ ਆਈਟੀਆਈ ਚੌਂਕ ਵੱਲ ਜਾ ਰਹੀ ਸੀ। ਜਦੋਂ ਕਾਰ ਆਸਥਾ ਕਲੋਨੀ ਦੇ ਨੇੜੇ ਬਿਜਲੀ ਗਰਿੱਡ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।
ਕਾਰ ਉੱਪਰੋਂਥਲੀ ਕਈ ਵਾਰ ਪਲਟ ਗਈ। ਆਸ ਪਾਸ ਦੇ ਲੋਕ ਭਿਆਨਕ ਦ੍ਰਿਸ਼ ਨੂੰ ਦੇਖ ਕੇ ਹੈਰਾਨ ਹੋ ਗਏ। ਕਾਰ ਸਵਾਰ ਵਿਅਕਤੀਆਂ ਦੇ ਕੋਈ ਗੰਭੀਰ ਸੱਟ ਲੱਗਣ ਤੋਂ ਬਚਾਉ ਹੋ ਗਿਆ। ਥਾਣਾ ਸਿਟੀ 2 ਦੇ ਐਸਐਚਉ ਇਕਬਾਲ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਕੋਸੇ ਵੀ ਵਿਅਕਤੀ ਦੇ ਗੰਭੀਰ ਸੱਟ ਨਹੀਂ ਲੱਗੀ। ਕਾਰ ਸਵਾਰ ਕੁਝ ਦੇਰ ਬਾਅਦ ਹੀ ਕਾਰ ਲੈ ਕੇ ਚਲੇ ਗਏ। ਸ਼ਹਿਰ ਦੇ ਸਾਰੇ ਗਰੁੱਪਾਂ ਚ, ਹਾਦਸੇ ਦੀ ਲਾਈਵ ਵੀਡੀਉ ਵੀ ਵਾਇਰਲ ਹੋ ਗਈ। ਵਾਇਰਲ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਹਾਦਸੇ ਦੀ ਵਜ਼੍ਹਾ ਹੀ ਸਮਝ ਨਹੀਂ ਆ ਰਹੀ, ਕਿ ਆਖਿਰ ਚੰਗੀ ਭਲੀ ਆਪਣੀ ਸਾਈਡ ਹੀ ਜਾ ਰਹੀ ਕਾਰ ਡਿਵਾਈਡਰ 'ਤੇ ਕਿਵੇਂ ਜਾ ਚੜੀ।