ਅਸ਼ੋਕ ਵਰਮਾ
ਬਠਿੰਡਾ, 12 ਜੁਲਾਈ 2020 - ਅਧਿਆਪਕ ਜੱਥੇਬੰਦੀ ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਬਠਿੰਡਾ ਦਾ ਵਫਦ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਬਲਾਕ ਭਗਤਾ ਦੇ ਪ੍ਰਧਾਨ ਰਾਜਵਿੰਦਰ ਜਲਾਲ ਦੀ ਅਗਵਾਈ ਹੇਠ ਪੰਜਾਬ ਦੇ ਮਾਲ ਮੰਤਰੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਜਲਾਲ ਸਕੂਲ ਦੇ ਪੰਜਾਬੀ ਮਾਸਟਰ ਦੀ ਮੁਅੱਤਲੀ ਰੱਦ ਕਰਵਾਉਣ ਲਈ ਮਿਲਿਆ।
ਡੀ.ਟੀ.ਐੱਫ.ਬਠਿੰਡਾ ਦੇ ਜਿਲਾ ਸਕੱਤਰ ਬਲਜਿੰਦਰ ਸਿੰਘ, ਅਤੇ ਬੀ.ਐੰਡ. ਫਰੰਟ ਪੰਜਾਬ ਦੇ ਜਿਲਾ ਪ੍ਰਧਾਨ ਕਰਮਜੀਤ ਸਿੰਘ ਜਲਾਲ ਨੇ ਦੱਸਿਆ ਕਿ 23 ਜੂਨ ਨੂੰ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਬਸਤੀ ਜਲਾਲ ਨੂੰ ਡੀ.ਪੀ.ਆਈ. ਨੇ ਬਿਨਾਂ ਪੜਤਾਲ ਤੇ ਬਗੈਰ ਦੋਸ਼ ਸੂਚੀ ਜਾਰੀ ਕੀਤਿਆਂ ਮੁਅੱਤਲ ਕਰਕੇ ਕਰਮਚਾਰੀ ਦਾ ਹੈੱਡਕੁਆਟਰ ਦਫਤਰ ਜਿਲਾ ਸਿੱਖਿਆ ਅਫਸਰ ਸੈਕੰਡਰੀ ਤਰਨਤਾਰਨ ਬਣਾ ਦਿੱਤਾ। ਇਸ ਸਬੰਧੀ ਪਹਿਲਾਂ ਜੱਥੇਬੰਦੀ ਦਾ ਵਫਦ ਜਿਲਾ ਸਿੱਖਿਆ ਅਫਸਰ ਸੈਕੰਡਰੀ ਬਠਿੰਡਾ ਨੂੰ ਮਿਲਿਆ ਸੀ ਪਰ ਮਸਲਾ ਹੱਲ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਅੱਜ ਮਾਲ ਮੰਤਰੀ ਨੇ ਵਫਦ ਨੂੰ ਮੁਅੱਤਲੀ ਰੱਦ ਕਰਵਾਉਣਾ ਭਰੋਸਾ ਦਿੱਤਾ ਹੈ। ਇਸ ਮੌਕੇ ਬਲਾਕ ਪ੍ਰਧਾਨ ਭਗਤਾ ਰਾਜਵਿੰਦਰ ਜਲਾਲ , ਬਲਾਕ ਸਕੱਤਰ , ਬਲਾਕ ਗੋਨਿਆਨਾ ਦੇ ਪ੍ਰਧਾਨ ਕੁਲਵਿੰਦਰ ਵਿਰਕ, ਐੱਸ.ਐੱਸ.ਏ. /ਰਮਸਾ ਦੇ ਸੂਬਾ ਸਕੱਤਰ ਹਰਜੀਤ ਜੀਦਾ,ਗੁਰਵਿੰਦਰ ਸਿੰਘ ਕਾਂਗੜ ,ਰਾਮ ਸਿੰਘ ਬਰਾੜ,ਜਤਿੰਦਰ ਸਿੰਘ, ਹਰਭਗਵਾਨ ਸਿੰਘ ਸਮੇਤ ਬਲਾਕ ਭਗਤਾ ਦੇ ਅਧਿਆਪਕ ਹਾਜਰ ਸਨ।