← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 12 ਜੁਲਾਈ 2020 - ਪੰਜਾਬ ਏਕਤਾ ਪਾਰਟੀ ਵਲੋਂ ਨਗਰ ਕੌਂਸਿਲ ਜਗਰਾਓਂ ਵਿਖੇ ਚੋਣਾਂ ਵਿਚ ਭਾਗ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਆਉਣ ਵਾਲਿਆਂ ਚੋਣਾਂ ਵਿਚ ਪਾਰਟੀ ਜਗਰਾਓਂ ਦੀਆਂ 23 ਸੀਟਾਂ ਤੇ ਆਪਣੇ ਉਮਮੀਦਵਾਰ ਉਤਾਰਨ ਜਾ ਰਹੀ ਹੈ। ਇਹ ਜਾਣਕਾਰੀ ਪੰਜਾਬ ਏਕਤਾ ਪਾਰਟੀ ਦੇ ਜਗਰਾਓਂ ਤੋਂ ਲੀਡਰ ਅਤੇ ਜ਼ਿਲ੍ਹਾ ਲੁਧਿਆਣਾ ਮੀਡੀਆ ਇੰਚਾਰਜ ਸ਼ਿਵਦੀਪ ਰਾਣਾ ਨੇ ਕਹੇ। ਰਾਣਾ ਨੇ ਕਿਹਾ ਕਿ ਜਗਰਾਓਂ ਨਗਰ ਕੌਂਸਿਲ ਵਿਚ ਭ੍ਰਿਸ਼ਟਾਚਾਰ ਦਾ ਖੂਬ ਬੋਲਬਾਲਾ ਹੈ ਅਤੇ ਹਰ ਮੀਟਿੰਗ ਵਿਚ ਕੌਂਸਲਰ ਇੰਨਾ ਘਪਲਿਆਂ ਨੂੰ ਉਜਾਗਰ ਕਰਦੇ ਵਿਖਾਇ ਦਿੰਦੇ ਸਨ ਅਤੇ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜਲਦੀ ਹੀ ਜਗਰਾਓ ਨਗਰ ਕੌਂਸਲ ਵਿਚ ਹੋ ਰਹੀ ਲੁੱਟ ਦਾ ਪਰਦਾਫਾਸ਼ ਕਰਨਗੇ। ਰਾਣਾ ਨੇ ਕਿਹਾ ਕਿ ਇਕ ਕਾਂਗ੍ਰੇਸੀ ਆਗੂ ਵਲੋਂ ਆਪਣੇ ਕਾਂਗ੍ਰੇਸੀ ਸਰਕਾਰ ਦੇ ਖਿਲਾਫ 20000 ਰਾਸ਼ਨ ਕਿੱਟ ਦੀ ਜਾਂਚ ਲਈ ਕਹਿਣਾ ਭ੍ਰਿਸ਼ਟਾਚਾਰ ਵਲ ਇਸ਼ਾਰਾ ਕਰਦੀ ਹੈ।
Total Responses : 189