ਅਸ਼ੋਕ ਵਰਮਾ
ਬਠਿੰਡਾ, 12 ਜੁਲਾਈ 2020 - ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਨੂੰ ਕਾਮਯਾਬ ਕਰਨ ਲਈ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਚਲਾਈ ਗਈ। ਇਸ ਦੌਰਾਨ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਅਧੀਨ ‘ਯੂਨਾਈਟਿਡ ਵੈਲਫੇਅਰ ਸੁਸਾਇਟੀ’ ਦੇ ਸਹਿਯੋਗ ਨਾਲ ਰਾਮਪੁਰਾ ਫੂਲ ਇਲਾਕੇ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਵਾਇਰਸ ਸਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ।
ਨਰੇਸ਼ ਪਠਾਣੀਆ ਨੇ ਕਿਹਾ ਕਿ ਵਾਇਰਸ ਇੱਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਇਨਸਾਨ ਵਿੱਚ ਸਾਹ ਰਾਹੀਂ ਫੈਲਦਾ ਹੈ। ਇਸ ਦੇ ਆਮ ਲੱਛਣਾਂ ’ਚ ਬੁਖ਼ਾਰ, ਸੁੱਕੀ ਖਾਂਸੀ ਅਤੇ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ ਪਰੰਤੂ ਇਸ ਦੀ ਪੁਸ਼ਟੀ ਲਈ ਡਾਕਟਰੀ ਸਲਾਹ ਲੈਣੀ ਹੰੁਦੀ ਹੈ। ਜਿਸ ਵਿਅਕਤੀ ਨੂੰ ਜੁਕਾਮ, ਖਾਂਸੀ ਜਾਂ ਬੁਖ਼ਾਰ ਹੈ ਤਾਂ ਉਸ ਤੋਂ ਘੱਟੋ-ਘੱਟ ਇੱਕ-ਦੋ ਗੱਜ ਦੀ ਦੂਰੀ ਬਣਾ ਕੇ ਰੱਖੋ, ਹੱਥ ਨਾ ਮਿਲਾਓ ਤੇ ਗਲੇ ਨਾ ਮਿਲੋ।
ਇਸ ਮੌਕੇ ਲੋਕਾਂ ਦੇ ਘਰਾਂ ਦੇ ਬਾਹਰ ਕੋਵਿਡ-19 ਤੋਂ ਬਚਾਅ ਸੰਬੰਧੀ ਸਟੀਕਰ ਚਿਪਕਾਏ ਗਏ ਅਤੇ ਵਾਇਰਸ ਦੇ ਸਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ। ਰੈਡ ਕਰਾਸ ਸੁਸਾਇਟੀ ਦੇ ‘ਫਸਟ ਏਡ ਟ੍ਰੇਨਰ’ ਸ਼੍ਰੀ ਨਰੇਸ਼ ਪਠਾਣੀਆ ਤੇ ਵਿਜੇ ਭੱਟ ਨੇ ਇਲਾਕਾ ਨਿਵਾਸੀਆਂ ਨੂੰ ਹੱਥ ਧੋਣ ਦੇ ਤਰੀਕੇ ਸਿਖਾਏ ਤੇ ਮਾਸਕ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੇ ਸੁਝਾਅ ਵੀ ਦਿੱਤੇ। ਉਨਾਂ ਕਿਹਾ ਕਿ ਕੋਵਿਡ-19 ਤੋਂ ਬਚਣ ਲਈ ਘਰੋਂ ਬਾਹਰ ਨਿਕਲ ਵੇਲੇ ਮੂੰਹ ਤੇ ਮਾਸਕ ਲਗਾਓ, ਹੱਥਾਂ ਨੂੰ ਚੰਗੀ ਤਰਾਂ ਸਾਬਣ ਪਾਣੀ ਨਾਲ ਵਾਰ-ਵਾਰ ਧੋਵੋ, ਸਮਾਜਿਕ ਦੂਰੀ ਦਾ ਖਿਆਲ ਰੱਖੋ ਤੇ ਭੀੜ-ਭਾੜ ਵਾਲੀਆਂ ਥਾਵਾਂ ’ਚ ਜਾਣ ਤੋਂ ਪ੍ਰਹੇਜ਼ ਕਰੋ।
ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ’ਚ ਭਾਈ ਘਨਈਆ ਜੀ ਸੇਵਾ ਸੁਸਾਇਟੀ ਭਾਗੂ ਰੋਡ ਬਠਿੰਡਾ ਦੇ ਸੇਵਾਦਾਰ ਕੁਲਜੀਤ ਸਿੰਘ ਸੰਧੂ ਨੇ ਵੀ ‘ਮਿਸ਼ਨ ਫਤਿਹ’ ਦਾ ਸੰਦੇਸ਼ ਲੋਕਾਂ ਤੱਕ ਪਹੰੁਚਾਇਆ। ਰਾਮਪੁਰਾ ਫੂਲ ਵਿਖੇ ਉਘੇ ਖ਼ੂਨਦਾਨੀਆਂ ਪਵਨ ਮਹਿਤਾ, ਪ੍ਰੀਤਮ ਸਿੰਘ, ਰਾਜ ਕੁਮਾਰ ਜੋਸ਼ੀ, ਮਨੋਹਰ ਤੇ ਸੰਦੀਪ ਦੇ ਸਹਿਯੋਗ ਨਾਲ ‘ਮਿਸ਼ਨ ਫਤਿਹ’ ਦਾ ਸੁਨੇਹਾ ਲੋਕਾਂ ਤੱਕ ਪਹੰੁਚਾਇਆ ਗਿਆ। ਰਾਮਪੁਰਾ ਫੂਲ ਦੇ ਸਟੇਟ ਅਵਾਰਡੀ ਅਨਿਲ ਸਰਾਫ ਨੇ ਵੀ ਮਿਸ਼ਨ ਫਤਿਹ ਸਬੰਧੀ ਜਾਣਕਾਰੀ ਦੇਣ ਲਈ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰਾਂ ਨੰੂ ‘ਮਿਸ਼ਨ ਫਤਿਹ’ ਦੇ ਬੈਜ ਲਗਾਏ ਗਏ ਅਤੇ ਮਾਸਕ ਵੀ ਵੰਡੇ ਗਏ।