ਕੁਲਵੰਤ ਸਿੰਘ ਬੱਬੂ
ਰਾਜਪੁਰਾ, 12 ਜੁਲਾਈ 2020 - ਸਿਵਲ ਸਰਜਨ ਪਟਿਆਲਾ ਡਾ: ਹਰੀਸ਼ ਮਲਹੋਤਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ,ਐੱਚ,ਸੀ ਕਾਲੋਮਾਜਰਾ ਵਿਖੇ ਐੱਸ,ਐੱਮ,ਓ:ਡਾ: ਦਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ।ਡਾH ਦਵਿੰਦਰਜੀਤ ਕੌਰ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 11 ਜੁਲਾਈ ਤੋਂ 26 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਕਿਉਂ ਜੋ ਸਾਡੇ ਦੇਸ਼ ਦੀ ਆਬਾਦੀ ਦਾ ਤੇਜ਼ੀ ਨਾਲ ਵੱਧਣਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਕਿਹਾ ਕਿ ਜਿਵੇ^ਜਿਵੇਂ ਸਾਡੇ ਦੇਸ਼ ਦੀ ਆਬਾਦੀ ਵੱਧਦੀ ਜਾਵੇਗੀ, ਉਸ ਤਰਾਂ੍ਹ ਕੁਦਤਰੀ ਸੋਮੇਂ ਪਾਣੀ,ਅਨਾਜ ਅਤੇ ਹਰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਅੇੈੱਸHਐੱਮHਓH ਨੇ ਕਿਹਾ ਕਿ ਵੱਧ ਰਹੀ ਆਬਾਦੀ ਤੇ ਕਾਬੂ ਪਾਉਣ ਲਈ ਲੜਕੇ ਅਤੇ ਲੜਕੀ ਦੀ ਸਹੀ ਉਮਰ ਵਿੱਚ ਸ਼ਾਦੀ, ਪਹਿਲੇ ਬੱਚੇ ਚ ਦੇਰੀ, ਬੱਚਿਆਂ ਵਿੱਚ ਘੱਟੋ ਘੱਟ ਤਿੰਨ ਸਾਲ ਦੇ ਅੰਤਰ ਤੋਂ ਇਲਾਵਾ ਸਿਰਫ ਦੋ ਹੀ ਬੱਚਿਆਂ ਨੂੰ ਜਨਮ ਦੇਣਾ ਚਾਹੀਦਾ। ਉਨ੍ਹਾਂ ਵੱਧ ਰਹੀ ਆਬਾਦੀ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਪਤੀ ਪਤਨੀ ਵੱਲੋਂ ਪਰਿਵਾਰ ਦੀ ਯੋਜਨਾਬੰਦੀ ਕਰ ਲੈਣੀ ਚਾਹੀਦੀ ਹੈ ਅਤੇ ਯੋਗ ਜੋੜਿਆਂ ਵੱਲੋਂ ਪਰਿਵਾਰ ਭਲਾਈ ਦੇ ਤਰੀਕੇ ਅਪਣਾਏ ਜਾਣੇ ਚਾਹੀਦੇ ਹਨ ਤਾਂ ਜੋ ਵੱਧ ਰਹੀ ਆਬਾਦੀ ਤੇ ਕਾਬੂ ਪਾਇਆ ਜਾ ਸਕੇ।
ਇਸ ਮੌਕੇ ਮੌਜੂਦ ਡਾ: ਗੁਰਮੇਹਰ ਸਿੰਘ ਅਤੇ ਡਾ: ਲਵਪ੍ਰੀਤ ਕੌਰ (ਗਾਇਨੀ) ਨੇ ਆਮ ਲੋਕਾਂ ਨੂੰ ਪਰਿਵਾਰ ਵਿੱਚ ਲੰਿਗ ਬਰਾਬਰਤਾ, ਮਨੁੱਖੀ ਅਧਿਕਾਰ ਅਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਪਰਿਵਾਰ ਭਲਾਈ ਦੇ ਨਵੇਂ ਤਰੀਕੇ ਛਾਇਆ ਗੋਲੀ, ਅੰਤਰਾ ਟੀਕਾ ਅਤੇ ਦਸ ਸਾਲਾ ਕਾਪਰਟੀ, ਨਲਬੰਦੀ ਅਤੇ ਚੀਰਾ ਰਹਿਤ ਨਸਬੰਦੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸ਼੍ਰੀਮਤੀ ਦਲਜੀਤ ਕੌਰ, ਬਲਾਕ ਪ੍ਰਸਾਰ ਸਿੱਖਿਅਕਾ, (ਪੀ,ਐੱਚ,ਸੀ, ਕਾਲੋਮਾਜਰਾ) ਨੇ ਸਿਹਤ ਭਲਾਈ ਵਿਭਾਗ ਵੱਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਉਂਦਿਆਂ ਲੋਕਾਂ ਨੂੰ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਹਤ ਸੰਸਥਾਵਾਂ ਵਿੱਚ ਨਸਬੰਦੀ ਅਤੇ ਨਲਬੰਦੀ ਦੇ ਆਪਰੇਸ਼ਨ ਮੁਫ਼ਤ ਕੀਤੇ ਜਾਣਗੇ।