ਰਜਨੀਸ਼ ਸਰੀਨ
ਨਵਾਂਸ਼ਹਿਰ, 13 ਜੁਲਾਈ 2020 - ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ 'ਚ ਜ਼ਿਲ੍ਹਾ ਪੱਧਰਾਂ ਤੇ ਲਗਾਇਆ ਧਰਨਾ ਅੱਜ 25ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ ਲਗਾਤਾਰ 25 ਦਿਨਾਂ ਤੋਂ ਕੋਈ ਸੁਣਵਾਈ ਨਾ ਹੋਣ ਕਰਕੇ ਅੱਜ ਜ਼ਿਲ੍ਹਾ ਪ੍ਰੀਸ਼ਦ ਦਫਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕੱਤਰ ਹੋਏ।
ਫਾਰਮਾਸਿਸਟਾਂ ਵਲੋਂ ਸਰਕਾਰ 'ਤੇ ਵਰਦਿਆਂ ਇਸ ਦੌਰਾਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਰਵੀਸ਼ ਕੁਮਾਰ ਨੇ ਕੈਪਟਨ ਸਰਕਾਰ ਨੂੰ ਸਿਰਫ ਫੇਸਬੁੱਕ ਤੇ ਲਾਈਵ ਹੋ ਕੇ ਵਾਅਦੇ ਪੂਰੇ ਕਰਨ ਤੱਕ ਸੀਮਤ ਮੁੱਖ ਮੰਤਰੀ ਦੱਸਿਆ ਉਹਨਾਂ ਕਿਹਾ ਮੁੱਖ ਮੰਤਰੀ ਗ੍ਰਾਉੰਡ ਰਿਐਲਿਟੀ ਨੂੰ ਸ਼ਾਇਦ ਬਾਹਰ ਆਕੇ ਨਹੀਂ ਦੇਖ ਪਾ ਰਹੇ ਠੀਕ ਅਜਿਹਾ ਵਤੀਰਾ ਹੀ ਮੰਤਰੀਆਂ ਵਲੋਂ ਅਪਣਾਇਆ ਜਾ ਰਿਹਾ ਹੈ। ਜਿਸਦੇ ਚਲਦਿਆਂ ਕਰੋਨਾ ਮਹਾਮਾਰੀ ਵਿਚ ਫ਼ਰੰਟ ਕਤਾਰ ਤੇ ਸੇਵਾਵਾਂ ਨਿਭਾਅ ਰਹੇ ਫਾਰਮਾਸਿਸਟ ਪਿਛਲੇ ਲਗਭਗ ਇਕ ਮਹੀਨੇ ਤੋਂ ਆਪਣੀ ਰੈਗੂਲਰ ਸਰਵਿਸ ਦੀ ਮੰਗ ਲਈ ਹੜਤਾਲ ਕਰਨ ਲਈ ਮਜਬੂਰ ਹਨ ਪਰ ਪੰਚਾਇਤ ਮੰਤਰੀ ਇਸ ਮਾਮਲੇ ਨੂੰ ਲੈਕੇ ਕਿੰਨੇ ਕੁ ਗੰਭੀਰ ਹਨ ਇਹ ਅੱਜ 25ਵੇਂ ਦਿਨ ਚ ਸ਼ਾਮਲ ਹੋਏ ਧਰਨੇ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਹੁਣ ਦੀ ਘੜੀ ਮੁੱਖ ਮੰਤਰੀ ਦੁਆਰਾ 2 ਸਾਲ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਈ ਗਈ ਸਬ ਕੈਬਿਨੇਟ ਕਮੇਟੀ ਨੂੰ ਮੁੜ ਤੋਂ ਉਜਾਗਰ ਕਰਕੇ ਫੇਸਬੁੱਕ ਅਤੇ ਟੀ ਵੀ ਚੈੱਨਲ ਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਕਿਹਾ ਜਾ ਰਿਹਾ ਹੈ ਜਥੇਬੰਦੀ ਦਾ ਕਹਿਣਾ ਹੈ ਜੋ ਸਬ ਕੈਬਿਨੇਟ ਕਮੇਟੀ ਪਿਛਲੇ ਢਾਈ ਸਾਲਾਂ ਚ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਏਜੇਂਡਾ ਕੈਬਿਨੇਟ ਨੂੰ ਪੇਸ਼ ਨਹੀਂ ਕਰ ਸਕੀ ਉਹ ਹੁਣ ਕੀ ਕਰੇਗੀ, ਫਾਰਮਾਸਿਸਟਾਂ ਅਤੇ ਪੰਚਾਇਤ ਮੰਤਰੀ ਦਰਮਿਆਨ ਪਿਛਲੇ ਸਮੇ ਦੌਰਾਨ ਹੋਈਆਂ ਮੀਟਿੰਗਾਂ ਦੌਰਾਨ ਮੰਤਰੀ ਤ੍ਰਿਪਤ ਬਾਜਵਾ ਨੇ ਖੁਦ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਵਾਅਦਾ ਕੀਤਾ ਸੀ ਕੇ ਇਸ ਟਾਈਮ ਮਹਾਮਾਰੀ ਵਿਚ ਫਾਰਮਾਸਿਸਟ ਸਭ ਤੇ ਅੱਗੇ ਹੋਕੇ ਡਿਊਟੀਆਂ ਕਰ ਰਹੇ ਹਨ ਇਸ ਲਈ ਉਹਨਾਂ ਨੇ ਕਿਹਾ ਸੀ ਉਹ ਜਲਦ ਇਸ ਮਾਮਲੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਕੇ ਸੇਵਾਵਾਂ ਰੈਗੂਲਰ ਕਰਨਗੇ ਜੋ ਕੀ ਹੁਣ ਤੱਕ ਲਾਰੇ ਸਾਬਿਤ ਹੋ ਰਹੇ ਹਨ ਪਰ ਐਸੋਸੀਏਸ਼ਨ ਰੈਗੂਲਰ ਦਾ ਨੋਟੀਫਿਕੇਸ਼ਨ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ, ਜਥੇਬੰਦੀ ਦਾ ਕਹਿਣਾ ਹੈ ਕੇ ਸਮੂਹ ਮੁਲਾਜ਼ਮ ਪਿਛਲੇ 14 ਸਾਲਾਂ ਤੋਂ ਕੰਟ੍ਰੈਕਟ ਅਧਾਰ ਤੇ ਨਿਗੁਣੀਆ ਤਨਖਾਹਾਂ ਉਪਰ ਨੌਕਰੀ ਕਰ ਰਹੇ ਹਨ ਹੁਣ ਕਰੋਨਾ ਮਹਾਮਾਰੀ ਦੌਰਾਨ ਫਾਰਮਾਸਿਸਟ ਫ਼ਰੰਟ ਲਾਈਨ ਤੇ ਡਿਊਟੀਆਂ ਪੂਰੀਆਂ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਉਹਨਾਂ ਦੀ ਕੋਈ ਜੋਬ ਸਕਿਉਰਿਟੀ ਨਹੀਂ ਹੈ।
ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿੱਦਿਅਕ ਯੋਗਤਾ ਪੂਰੀਆਂ ਕਰਦੇ ਹਨ ਇਸ ਲਈ ਕਰੋਨਾ ਮਹਾਮਾਰੀ ਦੇ ਮੌਜੂਦਾ ਗੰਭੀਰ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਫਾਰਮਾਸਿਸਟਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਸੇਵਾਵਾਂ ਪੱਕੀਆਂ ਕਰਨ ਲਈ ਕਦਮ ਚੁੱਕੇ ਅਜਿਹਾ ਜਲਦ ਨਾ ਹੋਣ ਦੀ ਸੂਰਤ ਵਿਚ ਜਥੇਬੰਦੀ ਵਲੋਂ ਅਗਾਮੀ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅੱਜ ਦੇ ਧਰਨੇ ਵਿਚ ਫਾਰਮੇਸੀ ਅਫਸਰ ਰਾਹੁਲ ਚੋਪੜਾ, ਰਣਧੀਰ ਸਿੰਘ, ਸੁਨੀਲ ਸਿੱਧੂ, ਚਰਨਜੀਤ, ਸੁਖਦੇਵ ਸਿੰਘ, ਗੁਰਨੇਕ, ਸੁਨੀਤਾ, ਮਨਜੀਤ ਕੌਰ, ਸੰਦੀਪ ਕੌਰ, ਸੁਰਿੰਦਰ ਕੌਰ ਅਤੇ ਦਰਜ਼ਾ ਚਾਰ ਜੋਗਿੰਦਰ ਕੌਰ, ਦਵਿੰਦਰ ਕੁਮਾਰ, ਯਸ਼ਵੀਰ, ਦੀਵਾਨ ਚੰਦ, ਮਨਜੀਤ ਹਾਜਿਰ ਸਨ।