ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸੰਗਰੂਰ ਵਜੋਂ ਅਹੁਦਾ ਸੰਭਾਲਣ ਮੌਕੇ ਰਾਜ ਕੁਮਾਰ
ਬਾਬੂਸ਼ਾਹੀ ਬਿਊਰੋ
ਸੰਗਰੂਰ 13 ਜੁਲਾਈ : ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸੰਗਰੂਰ ਵਜੋਂ ਅੱਜ ਰਾਜ ਕੁਮਾਰ ਨੇ ਅਹੁਦਾ ਸੰਭਾਲ ਲਿਆ ।
ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਹਾਇਕ ਸੂਚਨਾ ਅਧਿਕਾਰੀ ਤੋਂ ਸੁਚਨਾ ਤੇ ਲੋਕ ਸੰਪਰਕ ਅਧਿਕਾਰੀ ਵੱਜੋਂ ਪਦਉੱਨਤ ਕੀਤਾ ਗਿਆ ਹੈ ।
DPRO ਰਾਜ ਕੁਮਾਰ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਵੱਖ - ਵੱਖ ਖੇਤਰਾਂ ਨਾਲ ਜੁੜੇ ਪਤਵੰਤੇ । ਤਸਵੀਰ : ਜਗਦੀਸ਼ ਥਿੰਦ
-----------------------------------------------------------------
ਇਸ ਤੋਂ ਪਹਿਲਾਂ ਉਹ ਫਾਜ਼ਿਲਕਾ ਵਿਖੇ ਸਹਾਇਕ ਸੂਚਨਾ ਅਧਿਕਾਰੀ ਵਜੋਂ ਸੇਵਾਵਾਂ ਦੇ ਰਹੇ ਸਨ ।
ਇਸ ਤੋਂ ਪਹਿਲਾਂ ਵੀ ਉਹ ਸੰਗਰੂਰ ਅਤੇ ਹੋਰਨਾਂ ਜਿਲ੍ਹਿਆਂ ਅੰਦਰ ਕੰਮ ਕਰ ਚੁੱਕੇ ਹਨ ।
ਇਸ ਮੌਕੇ ਨਵ ਨਿਯੁਕਤ ਡੀ ਪੀ ਆਰ ਓ ਰਾਜ ਕੁਮਾਰ ਨੇ ਕਿਹਾ ਕਿ ਮੈਨੂੰ ਵਿਭਾਗ ਵੱਲੋਂ ਜਿਸ ਅਹੁਦੇ ਤੇ ਭੇਜਿਆ ਗਿਆ ਹੈ, ਮੈਂ ਆਪਣੀ ਡਿਊਟੀ ਪੂਰੀ ਤਨੇਦਹੀ ਨਾਲ ਨਿਭਾਵਾਵਾਂਗਾ ਉਨ੍ਹਾਂ ਕਿਹਾ ਕਿ ਸੰਗਰੂਰ ਮੇੇਰੇ ਲਈ ਕੋਈ ਨਵਾਂ ਨਹੀਂ ਹੈ ਮੈਂ ਪਹਿਲਾਂ ਵੀ ਬਤੌਰ ਏ.ਪੀ.ਆਰ.ਓ. ਇੱਥੇ ਡਿਊਟੀ ਕੀਤੀ ਹੈ ਅਤੇ ਇੱਥੋਂ ਦੇ ਰਾਜਨੀਤਕ ਲੋਕ, ਪੱਤਰਕਾਰ ਤੇ ਹੋਰ ਜਥੇਬੰਦੀਆਂ ਦਾ ਉਨ੍ਹਾਂ ਨਾਲ ਵਧੀਆ ਮਿਲਵਰਤਨ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੀ ਜਾਣਕਾਰੀ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਲਈ ਜੀਅ ਜਾਨ ਨਾਲ ਕੰਮ ਕਰਾਂਗੇ ।
ਇਸ ਮੌਕੇ ਉਹਨਾਂ ਨੂੰ ਵੱਖ - ਵੱਖ ਸਮਾਜਿਕ , ਰਾਜਨੀਤਿਕ , ਪੱਤਰਕਾਰਤਾ ਖੇਤਰ ਨਾਲ ਜੁੜੀਆਂ ਹਸਤੀਆਂ ਨੇ ਮੁਬਾਰਕਬਾਦ ਦਿੱਤੀ ਹੈ ।
ਇਸ ਮੌਕੇ ਅਨਿਲ ਕੁਮਾਰ ਘੀਚਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ , ਨਰੇਸ਼ ਗਾਬਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ , ਐਡਵੋਕੇਟ ਸਤੀਸ਼ ਕਾਂਸਲ ਡਾਇਰੈਕਟਰ ਇਨਫੋਟੈਕ ਪੰਜਾਬ , ਐਡਵੋਕੇਟ ਪਰਮਿੰਦਰ ਬਜਾਜ ਸਾਬਕਾ ਪ੍ਰਧਾਨ ਨਗਰ ਕੌਂਸਲ ਸੰਗਰੂਰ , ਜਸਪਾਲ ਸ਼ਰਮਾ ਸੀਨੀਅਰ ਕਾਂਗਰਸੀ ਆਗੂ , ਠੇਕੇਦਾਰ ਮਹਿੰਦਰ ਪਾਲ ਭੋਲਾ ਸੂਬਾ ਸਕੱਤਰ ਪੰਜਾਬ ਕਾਂਗਰਸ , ਸ਼ਕਤੀਜੀਤ ਸਿੰਘ ਕਾਂਗਰਸੀ ਆਗੂ , ਸੁਖਵਿੰਦਰ ਸਿੰਘ ਬਾਵਾ ਸੂਬਾ ਮੀਤ ਪ੍ਰਧਾਨ ਇੰਡੀਅਨ ਜਰਨਲਿਸਟ ਐਸੋਸੀਏਸ਼ਨ , ਜਗਮੋਹਨ ਸਿੰਘ, ਡਾਕਟਰ ਬਬਲਾ ਤੋਂ ਇਲਾਵਾ ਹੋਰ ਵੀ ਅਹਿਮ ਹਸਤੀਆਂ ਮੌਜੂਦ ਸਨ ।
ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਹਰਿੰਦਰ ਸਿੰਘ ਏ ਪੀ ਆਰ ਓ, ਦੀਪਕ ਕਪੂਰ ਸੀਨੀਅਰ ਸਹਾਇਕ, ਸੁਨੀਤਾ ਰਾਣੀ ਜੂਨੀਅਰ ਸਹਾਇਕ, ਨੀਰੂ ਰਾਣੀ ਕਲਰਕ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ