← ਪਿਛੇ ਪਰਤੋ
ਸਾਬਕਾ ਖਾਲਿਸਤਾਨੀ ਖਾੜਕੂ ਆਗੂ ਵੱਸਣ ਸਿੰਘ ਜ਼ਫੱਰਵਾਲ ਨੇ ਯੂਨਾਈਟਡ ਅਕਾਲੀ ਦਲ ਤੋਂ ਦਿੱਤਾ ਅਸਤੀਫਾ ਚੰਡੀਗੜ੍ਹ, 13 ਜੁਲਾਈ, 2020 : ਸਾਬਕਾ ਆਗੂ ਵੱਸਣ ਸਿੰਘ ਜ਼ਫੱਰਵਾਲ ਨੇ ਯੂਨਾਈਟਡ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਵੱਸਣ ਸਿੰਘ ਜ਼ਫੱਰਵਾਲ ਨੇ ਕਿਹਾ ਕਿ ਉਹਨਾਂ ਦੀ ਧਾਰਮਿਕ ਗਤੀਵਿਧੀਆਂ ਤੇ ਸਮਾਜ ਸੇਵਾ ਵਿਚ ਦਿਲਚਸਪੀ ਵੱਧ ਗਈ ਹੈ। ਉਹਨਾਂ ਕਿਹਾ ਕਿ ਉਹ ਇਕ ਸਮਾਜ ਸੇਵਾ ਕੇਂਦਰ ਅਤੇ ਬੇਸਹਾਰਾ ਆਸ਼ਰਮ ਬਣਾਉਣ ਕਰ ਕੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੇ। ਇਸ ਕਰ ਕੇ ਉਹ ਯੂ ਆਈ ਡੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦਿੰਦੇ ਹਨ।
Total Responses : 188