ਸੀਬੀਐਸਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਲੁਧਿਆਣਾ ਚ ਸੈਕਰਡ ਹਾਰਟ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
ਸੰਜੀਵ ਸੂਦ
ਲੁਧਿਆਣਾ, 13 ਜੁਲਾਈ, 2020 13 ਸੀਬੀਐਸਈ ਵੱਲੋਂ ਦੇਸ਼ ਭਰ ਦੇ ਵਿੱਚ ਬਾਰ੍ਹਵੀਂ ਜਮਾਤ ਦੇ ਆਪਣੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਚੰਗਾ ਨਤੀਜਾ ਰਿਹਾ ਹੈ। ਲੁਧਿਆਣਾ ਦੇ ਸੈਕਰਡ ਹਾਰਟ ਸਕੂਲ ਸਰਾਭਾ ਨਗਰ ਬ੍ਰਾਂਚ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਨੇ ਸਕੂਲ ਦੇ ਵਿੱਚ 4 ਵਿਦਿਆਰਥਣਾਂ ਨੇ 98 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਤੇ ਮਾਣ ਹੈ।
ਸਭ ਤੋਂ ਵੱਧ ਨੰਬਰ ਲੈ ਕੇ ਜ਼ਿਲੇ ਚ ਪਹਿਲਾ ਥਾਂ ਹਾਸਲ ਕਰਨ ਵਾਲੀ ਗੁਰਵੀਨ ਕੌਰ ਦੱਸਿਆ ਕਿ ਉਸ ਨੇ 99.8 ਫੀਸਦੀ ਅੰਕ ਹਾਸਲ ਕੀਤੇ ਨੇ। ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਸ ਦੀ ਇਸ ਮਿਹਨਤ ਪਿੱਛੇ ਰੱਬ ਦਾ ਅਤੇ ਪਰਿਵਾਰ ਅਤੇ ਸਕੂਲ ਦਾ ਵੱਡਾ ਹੱਥ ਹੈ। ਉਨ੍ਹਾਂ ਕਿਹਾ ਕਿ ਅੱਗੇ ਜਾ ਕੇ ਕਾਨੂੰਨ ਦੀ ਪੜ੍ਹਾਈ ਪੜ੍ਹਨਾ ਚਾਹੁੰਦੀ ਹੈ ਅਤੇ ਦੇਸ਼ ਦੇ ਨਾਲ ਆਪਣੇ ਮਾਪਿਆਂ ਦਾ ਨਾਂ ਵੀ ਰੌਸ਼ਨ ਕਰਨਾ ਚਾਹੁੰਦੀ ਹੈ।ਉਧਰ ਗੁਰਵੀਨ ਕੌਰ ਦੀ ਦਾਦੀ ਨੇ ਕਿਹਾ ਕਿ ਅੱਜ ਉਹ ਆਪਣੀ ਧੀ ਤੇ ਫੱਕਰ ਮਸ਼ਹੂਰ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਮਰਨ ਤੋਂ ਪਹਿਲਾਂ ਉਨ੍ਹਾਂ ਦੀ ਪੋਤੀ ਨੇ ਉਨ੍ਹਾਂ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ।ਇਸ ਦੌਰਾਨ ਉਸਦੀ ਦਾਦੀ ਕਾਫੀ ਭਾਵੁਕ ਹੁੰਦੀ ਵਿਖਾਈ ਦਿੱਤੀ ਅਤੇ ਕਿਹਾ ਕਿ ਧੀਆਂ ਕਿਸੇ ਵੀ ਖੇਤਰ ਚ ਅੱਜ ਮੁੰਡਿਆਂ ਨਾਲੋਂ ਘੱਟ ਨਹੀਂ ਸਗੋਂ ਵੱਧ ਕੇ ਹੀ ਹੈ।
ਉਧਰ ਦੂਜੇ ਪਾਸੇ 98.6 ਫੀਸਦੀ ਅੰਕ ਹਾਸਿਲ ਕਰਕੇ ਨਵੇਆ ਜੈਨ ਵੀ ਕਾਫੀ ਖੁਸ਼ ਹੈ । ਉਸ ਨੇ ਕਿਹਾ ਕਿ ਉਹ ਕਾਮਰਸ ਵਿੱਚ ਅੱਵਲ ਆਈ ਹੈ ਅਤੇ ਹੁਣ ਅੱਗੇ ਜਾ ਕੇ ਇਸੇ ਖੇਤਰ ਦੇ ਵਿੱਚ ਆਪਣਾ ਭਵਿੱਖ ਬਣਾਉਣ ਦੀ ਚਾਹਵਾਨ ਹੈ। ਉਸ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਿਨ ਰਾਤ ਮਿਹਨਤ ਕਰਦੀ ਹੈ ਅਤੇ ਇਸ ਕਾਮਯਾਬੀ ਪਿੱਛੇ ਸਕੂਲ ਦਾ ਵੀ ਵੱਡਾ ਹੱਥ ਹੈ। ਸਕੂਲ ਵੱਲੋਂ ਚੰਗੀ ਸਿੱਖਿਆ ਉਨ੍ਹਾਂ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੀ ਬੇਟੀ ਦਾ ਪੂਰਾ ਸਹਿਯੋਗ ਕੀਤਾ ਜਾਂਦਾ ਹੈ ਅਤੇ ਭਵਿੱਖ ਚ ਵੀ ਕੀਤਾ ਜਾਵੇਗਾ
ਉਧਰ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਦੇ ਸਕੂਲ ਦਾ ਚੰਗਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੀਬੀਐਸਈ ਦੇ ਨਤੀਜੇ ਦੇ ਐਲਾਨ ਤੋਂ ਬਾਅਦ ਲਗਾਤਾਰ ਵਧਾਈਆਂ ਲਈ ਉਨ੍ਹਾਂ ਨੂੰ ਫ਼ੋਨ ਆ ਰਹੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕੂਲ ਦਾ ਇਸ ਵਾਰ 100 ਫੀਸਦੀ ਨਤੀਜਾ ਰਿਹਾ ਹੈ ਅਤੇ ਜ਼ਿਲ੍ਹੇ ਭਰ ਚ ਉਨ੍ਹਾਂ ਦੇ ਸਕੂਲ ਚ ਚੰਗੇ ਅੰਕ ਹਾਸਿਲ ਕਰਕੇ ਲੜਕੀਆਂ ਅੱਵਲ ਆਈਆਂ ਨੇ।
ਜ਼ਿਕਰੇਖ਼ਾਸ ਹੈ ਕਿ ਸਰਾਭਾ ਨਗਰ ਸਕੂਲ ਦੀ ਗੁਰਵੀਨ ਕੌਰ ਨੇ ਹਿਮਿਊਨਿਟੀਸ ਦੇ ਵਿੱਚ 99.8 ਫੀਸਦੀ ਅੰਕ ਜਦੋਂ ਕਿ ਨਵਿਆ ਜੈਨ ਨੇ 98.6 ਫੀਸਦੀ ਅੰਕ ਕਮਰਸ ਚ ਅਤੇ ਆੜ੍ਹਤੀ ਅਰੋੜਾ ਨੇ ਮੈਡੀਕਲ ਚ 98.2 ਫੀਸਦੀ ਅੰਕ ਅਤੇ ਨਾਨ ਮੈਡੀਕਲ ਚ ਸ਼ੌਰਿਆ ਗੁਪਤਾ ਨੇ 98 ਫੀਸਦੀ ਅੰਕ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।