ਦਿਲਜੀਤ ਦੁਸਾਂਝ ਨੇ ਫਿਲਮ 'ਸੂਰਮਾ' ਬਾਰੇ ਸਾਂਝੇ ਕੀਤੇ ਇਹ ਰਾਜ਼
ਮੁੰਬਈ, 13 ਜੁਲਾਈ, 2020 : ਪੰਜਾਬੀ ਫਿਲਮ ਸਟਾਰ ਤੇ ਗਾਇਕ ਦਿਲਜੀਤ ਦੁਸਾਂਝੇ ਨੇ ਫਿਲਮ 'ਸੂਰਮਾ' ਦੇ ਦੋ ਸਾਲ ਪੂਰੇ ਹੋਣ 'ਤੇ ਕਈ ਸਨਸਨੀਖੇਜ਼ ਰਾਜ ਸਾਂਝੇ ਕੀਤੇ ਹਨ।
ਉਹਨਾਂ ਦੱਸਿਆ ਕਿ ਉਹਨਾਂ ਸ਼ੁਰੂ ਵਿਚ ਇਹ ਫਿਲਮ ਕਰਨ ਤੋਂ ਇਸ ਕਰ ਕੇ ਜੁਆਬ ਦੇ ਦਿੱਤਾ ਸੀ ਕਿ ਉਹਨਾਂ ਨੂੰ ਹਾਕੀ ਨਹੀਂ ਆਉਂਦੀ ਸੀ ਤੇ ਉਸ ਵੇਲੇ ਹਾਕੀ 'ਤੇ ਤਿੰਨ ਹੋਰ ਫਿਲਮਾਂ ਬਣ ਰਹੀਆਂ ਸਨ। ਉਹਨਾਂ ਕਿਹਾ ਕਿ ਫਿਲਮ ਕਰਨ ਲਈ ਉਹ ਮੈਡਮ ਸਨੇਹਾ ਰਾਜਾਨੀ, ਸ਼ਾਦ ਅਲੀ ਤੇ ਚਿਤਰਾਗੰਧਾ ਦੇ ਧੰਨਵਾਦੀ ਹਨ। ਉਹਨਾਂ ਇਹ ਵੀ ਲਿਖਿਆ ਹੈ ਕਿ ਫਿਲਮ ਇੰਡਸਟਰੀ ਵਿਚ ਉਹਨਾਂ ਦੇ ਕੋਈ ਦੋਸਤ ਨਹੀਂ ਹਨ ਪਰ ਸੂਰਮਾ ਵਿਚ ਉਸਦੇ ਭਰਾ ਦਾ ਕਿਰਦਾਰ ਕਰਨ ਵਾਲਾ ਅੰਗਦ ਬੇਦੀ ਅਸਲ ਵਿਚ ਉਸ ਲਈ ਭਰਾਵਾਂ ਵਾਂਗ ਹੈ। ਉਸਨੇ ਕਿਹਾ ਕਿ ਤਾਪਸੀ ਪੰਨੂ ਨਾਲ ਕੰਮ ਕਰ ਕੇ ਬਹੁਤ ਚੰਗਾ ਲੱਗਾ ਜਦਕਿ ਸਤੀਸ਼ ਕੌਸ਼ਿਕ ਤੋਂ ਉਸਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ।
Video Grabs
ਵੇਖੋ ਪੂਰਾ ਵੇਖਵਾ ਦਿਲਜੀਤ ਨੇ ਕੀ ਆਖਿਆ :
https://www.instagram.com/p/CCkLe0VF4g8/