← ਪਿਛੇ ਪਰਤੋ
ਦਿੱਲੀ ਹਾਈ ਕੋਰਟ ਦੇ ਅਧੀਨ ਅਦਾਲਤਾਂ ਦੇ ਅੰਸ਼ਕ ਕੰਮ ਕਰਨ ਦੀ ਮਿਆਦ 31 ਜੁਲਾਈ ਤੱਕ ਵਧਾਈ ਨਵੀਂ ਦਿੱਲੀ, 14 ਜੁਲਾਈ, 2020 : ਦਿੱਲੀ ਹਾਈ ਕੋਰਟ ਦੇ ਅਧੀਨ ਕੰਮ ਕਰਦੀਆਂ ਅਦਾਲਤਾਂ ਵਿਚ ਅੰਸ਼ਕ ਕੰਮ ਕਰਨ ਦੀ ਮਿਆਦ 31 ਜੁਲਾਈ 2020 ਤੱਕ ਵਧਾ ਦਿੱਤੀ ਗਈ ਹੈ। ਹਾਈ ਕੋਰਟ ਦੇ ਰਜਿਸਟਰਾਰ ਜਨਰਲ ਮਨੋਜ ਜੈਨ ਵੱਲੋਂ ਜਾਰੀ ਸੂਚਨਾ ਦੇ ਮੁਤਾਬਕ ਅਦਾਲਤਾਂ ਵਿਚ ਗੈਰ ਜ਼ਰੂਰੀ ਤੇ ਸਾਧਾਰਣ ਕੇਸਾਂ ਦੀ ਪਟੀਸ਼ਨ ਦਾਇਰ ਕਰਨ ਦਾ ਅਧਿਕਾਰ ਹੋਵੇਗਾ ਪਰ ਇਹਨਾਂ 'ਤੇ ਸੁਣਵਾਈ ਅਦਾਲਤਾਂ ਦੇ ਆਮ ਵਾਂਗ ਕੰਮਕਾਜ ਕਰਨ ਵੇਲੇ ਕੀਤੀ ਜਾਵੇਗੀ। ਇਹ ਫੈਸਲਾ ਕੋਰੋਨਾ ਦੇ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਲਿਆ ਗਿਆ ਹੈ।
Total Responses : 928