ਫਿਰੋਜ਼ਪੁਰ, 14 ਜੁਲਾਈ 2020 - ਗੁਪਤ ਸੂਚਨਾ ਦੇ ਅਧਾਰ 'ਤੇ ਇਕ ਵਿਅਕਤੀ ਦੇ ਘਰ ਛਾਪੇਮਾਰੀ ਕਰਨ ਤੇ ਬਿਜਲੀ ਚੋਰੀ ਕਰਨ ਅਤੇ ਬਿਜਲੀ ਮੁਲਾਜ਼ਮ ਦੀ ਆਈ ਟੀਮ ਨਾਲ ਹੱਥੋਂ ਪਾਈ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ 2 ਬਾਏ ਨੇਮ ਵਿਅਕਤੀਆਂ ਸਮੇਤ 8-10 ਅਣਪਛਾਤਿਆਂ ਖਿਲਾਫ 353, 186, 379 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇੰਜ਼. ਹਰਿੰਦਰ ਸਿੰਘ ਐੱਸਈ ਪਤਾ ਸੀਨੀਅਰ ਐਕਸੀਅਨ ਇਨਫੋਰਸਮੈਂਟ ਕਮ ਈਏ ਐਂਡ ਐੱਮਐੱਮਟੀਐੱਸਪੀਐੱਲ ਮੋਗਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋਸ਼ੀ ਸੁਖਜਿੰਦਰ ਸਿੰਘ ਪੁੱਤਰ ਪਿਆਰਾ ਸਿਘ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਬਿਜਲੀ ਚੋਰੀ ਹੋਣੀ ਪਾਈ ਤੇ ਇਸ ਦੀ ਵੀਡਿਓ ਰਿਕਾਰਡਿੰਗ ਕਰਕੇ ਆਪਣੇ ਦਫਤਰ ਦੇ ਚੈਕਿੰਗ ਰਿਪੋਰਟ ਵਿਚ ਇੰਦਰਾਜ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੋਸ਼ੀਅਨ ਜੋ ਉਸ ਦੀ ਟੀਮ ਨਾਲ ਹੱਥੋਂ ਪਾਈ ਹੋ ਗਏ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇੰਜ਼. ਹਰਿੰਦਰ ਸਿੰਘ ਨੇ ਦੱਸਿਅ ਕਿ ਇਸ ਦੌਰਾਨ ਦੋਸ਼ੀਆਂ ਨੇ ਚੈਕਿੰਗ ਰਜਿਸਟਰ ਖੋਹ ਲਿਆ। ਇੰਜ਼. ਹਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸੁਖਜਿੰਦਰ ਸਿੰਘ ਨੇ ਪਹਿਲਾ ਰਿਸ਼ਵਤ ਲੈ ਕੇ ਮਾਮਲਾ ਰਫਾ ਦਫਾ ਕਰਨ ਲਈ ਕਿਹਾ ਪਰ ਉਸ ਦੀ ਗੱਲ ਨਾ ਸੁਨਣ ਤੇ ਉਹ ਤੈਸ਼ ਵਿਚ ਆ ਗਿਆ ਤੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਜੱਜ ਵਾਸੀਅਨ ਮੱਲੋ ਕੇ ਰੋਡ ਜ਼ੀਰਾ ਨੇ ਆਪਣੇ ਆਪ ਨੁੰ ਪ੍ਰਧਾਨ ਦੱਸਦਿਆਂ ਹੋਇਆ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਦੋਸ਼ੀ ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ 8-10 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।