ਫਿਰੋਜ਼ਪੁਰ 14 ਜੁਲਾਈ 2020 : ਪੰਜਾਬ ਰਾਜ ਖਪਤਕਾਰ ਕਮਿਸ਼ਨ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿਚ ਖਾਲੀ ਪਈਆਂ ਪ੍ਰਧਾਨ ਖਪਤਕਾਰ ਫੋਰਮ ਦੀਆਂ ਆਸਾਮੀਆਂ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਤਹਿਤ ਅਮਰਦੀਪ ਸਿੰਘ ਸ਼ੇਰਗਿੱਲ ਨੂੰ ਫਿਰੋਜ਼ਪੁਰ ਖਪਤਕਾਰ ਫੋਰਮ ਦੇ ਪ੍ਰਧਾਨ ਵਜੋਂ ਨਿਯਕੁਤ ਕਰਨ ਉਪਰੰਤ ਅਮਰਦੀਪ ਸਿੰਘ ਸ਼ੇਰਗਿੱਲ ਨੇ ਮੰਗਲਵਾਰ ਨੂੰ ਖਪਤਕਾਰ ਫੋਰਮ ਫਿਰੋਜ਼ਪੁਰ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।
ਅਹੁੱਦਾ ਸੰਭਾਲਨ ਉਪਰੰਤ ਅਮਰਦੀਪ ਸਿੰਘ ਗਿੱਲ ਸ਼ੇਰਗਿੱਲ ਨੇ ਜ਼ਿਲ੍ਹੇ ਦੇ ਸਮੂਹ ਖਪਤਕਾਰਾਂ ਨੂੰ ਸਮਾਬੱਧ ਤਰੀਕੇ ਨਾਲ ਨਿਆਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸਮੂਹ ਖਪਤਕਾਰ ਆਪਣੇ ਹੱਕਾਂ ਲਈ ਜਾਗਰੂਕ ਹੋਣ ਅਤੇ ਜੇਕਰ ਕੋਈ ਖਪਤਕਾਰ ਕਿਸੇ ਕੰਪਨੀ ਜਾਂ ਦੁਕਾਨਦਾਰ ਵੱਲੋਂ ਵਸਤੁਆਂ ਦੀ ਕੁਆਲਿਟੀ ਜਾਂ ਸਪਲਾਈ ਸਬੰਧੀ ਬੇਨਿਯਮੀ ਮਹਿਸੂਸ ਕਰਦਾ ਹੈ ਤਾਂ ਉਹ ਤੁਰੰਤ ਖੁਦ ਜਾਂ ਆਪਣੇ ਵਕੀਲ ਰਾਂਹੀ ਜ਼ਿਲ੍ਹਾ ਖਪਤਕਾਰ ਫੋਰਮ ਨੂੰ ਅਪਰੋਚ ਕਰ ਸਕਦਾ ਹੈ। ਊਨ੍ਹਾਂ ਸਮੂਹ ਵਕੀਲ ਸਾਹਿਬਾਨਾਂ ਨੂੰ ਵੀ ਆਪਣੇ ਕੇਸ ਸਮੇਂ ਸਿਰ ਪੈਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਜ਼ਿਲ੍ਹਾ ਖਪਤਕਾਰ ਫੋਰਮ ਦੇ ਸਟਾਫ ਬਲਦੇਵ ਸਿੰਘ ਭੁੱਲਰ ਮੈਂਬਰ, ਕੁਨਾਲ ਸ਼ਰਮਾ ਸਟੈਨੋਗ੍ਰਾਫਰ ਅਤੇ ਸਾਹਿਲ ਮੇਹਰਾ ਨੇ ਉਨ੍ਹਾਂ ਦਾ ਫਿਰੋਜ਼ਪੁਰ ਵਿਖੇ ਕਾਰਜ ਭਾਰ ਸੰਭਾਲਣ ਤੇ ਨਿੱਘਾ ਸਵਾਗਤ ਕੀਤਾ।