ਹਰੀਸ਼ ਕਾਲੜਾ
- ਜਾਗਰੂਕਤਾ ਮੁਹਿੰਮ ਦੇ ਨਾਲ ਨਾਲ ਨਿਯਮਿਤ ਕਾਰਗੁਜਾਰੀਆ ਵੀ ਜਾਰੀ
ਸ੍ਰੀ ਅਨੰਦਪੁਰ ਸਾਹਿਬ, 14 ਜੁਲਾਈ 2020 :ਪੰਜਾਬ ਸਰਕਾਰ ਵਲੋ ਮਿਸ਼ਨ ਫਤਿਹ ਤਹਿਤ ਕਰੋਨਾ ਨੂੰ ਹਰਾਉਣ ਦੀ ਚਲਾਈ ਮੁਹਿੰਮ ਕੇਵਲ ਅਤੇ ਕੇਵਲ ਆਮ ਲੋਕਾਂ ਦੇ ਸਹਿਯੌਗ ਨਾਲ ਹੀ ਫਤਿਹ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਮਾਜਿਕ ਵਿੱਥ ਰੱਖਣਾ, 20 ਸੈਕਿੰਡ ਤੱਕ ਹੱਥ ਧੋਣੇ ਅਤੇ ਮਾਸਕ ਪਾ ਕੇ ਰੱਖਣਾ ਸਭ ਤੋ ਜਰੂਰੀ ਹੈ।
ਇਨਾ ਵਿਚਾਰਾਂ ਦਾ ਪ੍ਰਗਟਾਵਾ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਜਗਮੋਹਣ ਕੌਰ ਨੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਵੱਖ ਵੱਖ ਪਿੰਡਾਂ ਵਿਚ ਸੁਪਰਵਾਈਜਰਾਂ ਅਤੇ ਆਂਗਨਵਾੜੀ ਵਰਕਰਾਂ ਵਲੋ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਬਾਰੇ ਸਮੀਖਿਆ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਬੇਹੱਦ ਜਰੂਰੀ ਹੈ ਹੁਣ ਵਧੇਰੇ ਲੋਕਾਂ ਦਾ ਇਕੱਠ ਕਰਨਾ ਨਹੀ ਚਾਹੀਦਾ।ਉਨ੍ਹਾਂ ਕਿਹਾ ਕਿ ਸਾਡੇ ਵਰਕਰ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਰਹੇ ਹਨ। ਇਸ ਦੇ ਨਾਲ ਸਰਕਾਰ ਦੀਆਂ ਨਿਯਮਿਤ ਯੋਜਨਾਵਾਂ ਬਾਰੇ ਵੀ ਪੂਰੀ ਤਰਾਂ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਦੌਰ ਵਿਚ ਜਦੋਂ ਕਰੋਨਾ ਦਾ ਇਲਾਜ ਹਾਲੇ ਨਹੀ ਹੋ ਰਿਹਾ ਹੈ ਇਸ ਦੀ ਵੈਕਸਿਨ ਨਹੀ ਆਈ ਹੈ। ਇਸ ਲਈ ਕੇਵਲ ਅਤੇ ਕੇਵਲ ਸਾਵਧਾਨੀਆ ਹੀ ਇਸ ਤੋ ਬਚਾਅ ਦਾ ਸਾਰਥਕ ਹੱਲ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਉਨ੍ਹਾਂ ਆਮ ਲੋਕਾਂ ਤੋ ਸਹਿਯੋਗ ਦੀ ਮੰਗ ਕੀਤੀ ਅਤੇ ਆਪਣੇ ਕਰੋਨਾ ਯੋਧਿਆਂ ਨੂੰ ਹੋਰ ਪ੍ਰਭਾਵੀ ਢੰਗ ਨਾਲ ਇਸ ਜਾਗਰੂਕਤਾ ਮੁਹਿੰਮ ਨੁੰ ਅੱਗੇ ਲਿਜਾਉਣ ਲਈ ਕਿਹਾ।