← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 14 ਜੁਲਾਈ 2020 - ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਦਬੜੀਖਾਨਾ ਵਿਖੇ ਮਾਇਕਰੋ ਫਾਇਨਾਂਸ ਕੰਪਨੀਆਂ ਵੱਲੋਂ ਔਰਤਾਂ ਦੁਆਰਾ ਲਏ ਗਏ ਕਰਜੇ ਦੀਆਂ ਜਬਰ ਦਸਤੀ ਵਸੂਲੀਆਂ ਜਾਂਦੀਆਂ ਕਿਸ਼ਤਾਂ ਵਿਰੁੱਧ ਯੂਨੀਅਨ ਦੇ ਸੂਬਾਈ ਪੱਧਰ ਤੇ ਹੋ ਰਹੇ ਪ੍ਰੋਗਰਾਮ ਮਿਤੀ 20 ਜੁਲਾਈ ਨੂੰ ਜੈਤੋ ਤਹਿਸੀਲਦਾਰ ਦਫਤਰ ਵਿਖੇ ਲਗਾਏ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਮੀਟਿੰਗ ਕਰਵਾਈ ਗਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਅੰਗਰੇਜ ਮੱਤਾ ਅਤੇ ਬਲਾਕ ਸਕੱਤਰ ਕਰਮਜੀਤ ਸੇਵੇਵਾਲਾ ਨੇ ਕਿਹਾ ਕਿ ਕਰੋਨਾ ਸੰਕਟ ਦੇ ਦੌਰ ਦੇ ਚਲਦਿਆਂ ਬੇਰੁਜ਼ਗਾਰ ਹੋਏ ਮਜਦੂਰਾਂ ਤੋਂ ਇਥੋਂ ਦੀਆਂ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਘਰਾਂ ਚ ਜਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਇਥੋਂ ਦੇ ਪ੍ਰਬੰਧ ਦੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਖੜਨ ਦਾ ਪਰਦਾਫਾਸ਼ ਕਰਦਾ ਹੈ ਕਿ ਇਕ ਪਾਸੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜੇ ਮੁਆਫ਼ ਕੀਤੇ ਜਾ ਰਹੇ ਹਨ, ਦੂਜੇ ਪਾਸੇ ਇਹਨਾਂ ਬੇਜ਼ਮੀਨੇ ਖੇਤ ਮਜ਼ਦੂਰਾਂ ਤੋਂ ਜਬਰੀ ਕਿਸਤਾਂ ਵਸੂਲੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਲਾਕਡਾਊਨ ਤੋਂ ਪਹਿਲਾਂ ਵੀ ਖੇਤ ਮਜ਼ਦੂਰਾਂ ਦੀ ਹਾਲਤ ਬੁਰੀ ਸੀ ਪਰ ਇਸ ਲਾਕਡਾਊਨ ਕਾਰਨ ਉਹ ਹੋਰ ਵੀ ਬੁਰੀ ਹਾਲਤ ‘ਚ ਦਿਨ ਬਸਰ ਕਰ ਰਹੇ ਹਨ ।ਉਹ ਭੁੱਖਣ ਭਾਣੇ ਘਰਾਂ ਚ ਮਰ ਰਹੇ ਹਨ।ਇਸ ਮੌਕੇ ਉਹਨਾਂ ਕਿਹਾ ਕਿ ਮਜ਼ਦੂਰਾਂ ਸਿਰ ਚੜੇ ਕਰਜੇ ਮੁਆਫ ਕੀਤੇ ਜਾਣ। ਮਜ਼ਦੂਰ ਪਰਿਵਾਰਾਂ ਦੇ ਕੱਟੇ ਹੋਏ ਨੀਲੇ ਰਾਸ਼ਨ ਕਾਰਡ ਮੁੜ ਬਹਾਲ ਕੀਤੇ ਜਾਣ। ਵਾਧੂ ਪਈ ਜ਼ਮੀਨ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਿੱਚ ਵੰਡੀ ਜਾਵੇ।
Total Responses : 193