ਇੰਦਰਜੀਤ ਸਿੰਘ
ਫਾਜ਼ਿਲਕਾ, 14 ਜੁਲਾਈ 2020 - ਦੇਸ਼ ਵਿੱਚ ਜਿੱਥੇ ਕੋਰੋਨਾ ਵਾਇਰਸ ਚੱਲ ਰਿਹਾ ਹੈ ਉਥੇ ਹੀ ਕਈ ਸੰਸਥਾਵਾਂ ਕਈ ਤਰ੍ਹਾਂ ਦੇ ਲੰਗਰ ਲਗਾ ਰਹੀਆਂ ਹਨ। ਉੱਥੇ ਹੀ ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੇ ਚੇਅਰਮੈਨ ਕਰਨ ਗਿਲਹੋਤਰਾ ਵਲੋਂ ਫਾਜ਼ਿਲਕਾ ਦੇ ਸਿੰਘ ਸਭਾ ਗੁਰਦੁਆਰੇ ਵਿੱਚ ਮਾਜਾ ਕੋਲਡ ਡਰਿੰਕ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਵਿੱਚ ਪਹਿਲਾਂ ਅਰਦਾਸ ਕਰਵਾਈ ਫਿਰ ਲੰਗਰ ਦੀ ਸ਼ੁਰੂਆਤ ਕੀਤੀ ਗਈ।
ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਕੋਕਾ-ਕੋਲਾ ਕੰਪਨੀ ਨਾਲ ਐਗਰੀਮੈਂਟ ਕਰਕੇ ਪੰਜਾਬ ਭਰ ਵਿੱਚ ਕੋਲਡ ਡਰਿੰਕ ਦੇ ਲੰਗਰ ਲਗਾਏ ਜਾ ਰਹੇ ਹਨ ਜਿਸ ਵਿੱਚ ਅੱਜ ਫਾਜ਼ਿਲਕਾ ਦੇ ਸਿੰਘ ਸਭਾ ਗੁਰਦੁਆਰੇ ਵਿੱਚ ਕੋਲਡ ਡਰਿੰਕ ਦਾ ਲੰਗਰ ਲਗਾਇਆ ਗਿਆ ਹੈ।
ਉੱਥੇ ਹੀ ਗੁਰੁਦਵਾਰਾ ਸਿੰਘ ਸਭ ਸਭਾ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੀਐਚ.ਡੀ. ਚੈਂਬਰ ਆਫ ਕਾਮਰਸ ਦੇ ਚੇਅਰਮੈਨ ਕਰਨ ਗਿਲਹੋਤਰਾ ਵਲੋਂ ਅੱਜ ਫਾਜ਼ਿਲਕਾ ਵਿੱਚ ਸਿੰਘ ਸਭਾ ਗੁਰਦਵਾਰਿਆ ਦੇ ਬਾਹਰ ਕੋਕਾ ਕੋਲਾ ਕੰਪਨੀ ਦੇ ਮਾਜਾ ਪ੍ਰੋਡਕਟ ਦਾ ਲੰਗਰ ਲਗਾਇਆ ਗਿਆ ਹੈ ਜਿਸ ਵਿੱਚ ਕਰਨ ਮਲਹੋਤਰਾ ਜੋ ਸੰਸਥਾ ਦੇ ਚੇਅਰਮੈਨ ਹਨ ਉਨ੍ਹਾਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਹਾਜਰੀ ਲਵਾਕੇ ਇਸ ਦੀ ਸ਼ੁਰੁਆਤ ਕੀਤੀ ਗਈ।