← ਪਿਛੇ ਪਰਤੋ
ਫਿਰੋਜ਼ਪੁਰ, 14 ਜੁਲਾਈ 2020 - ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ 'ਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਇਹਨਾਂ ਦੇ ਦੋ ਰਿਸ਼ਤੇਦਾਰ ਪਹਿਲਾਂ ਹੀ ਕਿਸੇ ਮਾਮਲੇ 'ਚ ਹਵਾਲਾਤ 'ਚ ਬੰਦ ਹਨ ਜਿੰਨਾਂ ਨੂੰ ਰੋਟੀ ਦੇਣ ਵਾਸਤੇ ਦੋ ਵਿਅਕਤੀ ਥਾਣੇ ਆਏ ਹੋਏ ਸਨ ਵਾਪਸੀ 'ਤੇ ਰਸਤੇ 'ਚ ਇਨ੍ਹਾਂ ਉਕਤ ਵਿਅਕਤੀਆਂ 'ਤੇ ਦੂਜੀ ਧਿਰ ਵਲੋਂ ਹਮਲਾ ਕਰ ਦਿੱਤਾ ਗਿਆ। ਜ਼ਖਮੀ ਵਿਅਕਤੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ।
Total Responses : 930