ਫਿਰੋਜ਼ਪੁਰ 14 ਜੁਲਾਈ 2020 : ਫਿਰੋਜ਼ਪੁਰ ਤੋਂ ਮੈਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਸਿਰਤੋੜ ਯਤਨਾਂ ਸਦਕਾ ਕੇਂਦਰ ਸਰਕਾਰ ਵੱਲੋਂ ਪਹਿਲਾਂ ਬਠਿੰਡਾ ਅਮ੍ਰਿੰਤਸਰ ਸਾਹਿਬ ਹਾਈਵੇਅ ਨੂੰ ਬਣਾਇਆ ਗਿਆ ਅਤੇ ਹੁਣ ਪੰਜਾਬ 'ਚ ਹੋਰ ਰਾਸ਼ਟਰੀ ਹਾਈਵੇ ਸੜਕਾਂ ਦੇ ਪ੍ਰੋਜੈਕਟ ਨੂੰ ਮਨਜੂਰੀ ਦੇ ਕੇ ਜੰਮੂ ਕਸ਼ਮੀਰ ਤੋਂ ਵਾਇਆ ਫਿਰੋਜ਼ਪੁਰ ਰਾਹੀਂ ਗੁਜਰਾਤ ਬੰਦਰਗਾਹਾਂ ਨਾਲ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਜਿਸ ਨਾਲ ਫਿਰੋਜ਼ਪੁਰ ਵਾਸੀਆਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਪ੍ਰੈਸ ਬਿਆਨ 'ਚ ਕੀਤਾ।
ਬਰਾੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਲੰਮੇ ਸਮੇਂ ਤੋਂ ਇਸ ਵਾਸਤੇ ਚਾਰਾ ਜੋਈ ਕਰ ਰਹੇ ਸਨ ਕਿ ਬਾਰਡਰ ਪੱਟੀ 'ਤੇ ਸਥਿਤ ਪੰਜਾਬ ਦੇ ਸ਼ਹਿਰ ਵੀ ਦੂਜੇ ਸ਼ਹਿਰਾਂ ਵਾਂਗ ਤਰੱਕੀ ਕਰਨ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਸੀ ਜੇਕਰ ਇਹਨਾਂ ਸ਼ਹਿਰਾਂ ਦਾ ਗੁਵਾਢੀ ਸੂਬਿਆਂ ਨਾਲ ਨਿਰਯਾਤ ਕਰਨ ਲਈ ਸਿੱਧਾ ਸੰਪਰਕ ਹੋਵੇ। ਸਰਦਾਰ ਬਰਾੜ ਨੇ ਕਿਹਾ ਕਿ ਸ .ਬਾਦਲ ਨੂੰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਇਸ ਹਾਈਵੇ ਵਰਨਮਾਲਾ ਦੇ ਚੈਅਰਮੇਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਵਾਇਆ ਰਾਮਦਾਸ ਅਜਨਾਲਾ ਨੈਸ਼ਨਲ ਹਾਈਵੇ ਨੰਬਰ 35 ਨਾਲ ਜੋੜਿਆ ਜਾਵੇਗਾ ਅਤੇ ਇਸੇ ਤਰ੍ਹਾਂ 54 ਨੰਬਰ ਹਾਈਵੇ ਬਠਿੰਡਾ - ਅਮ੍ਰਿਤਸਰ ਮੁਕੰਮਲ ਹੋ ਚੁੱਕੀ ਹੈ, ਨੂੰ ਦੂਸਰੇ ਹਾਈਵੇਜ ਨਾਲ ਜੋੜਿਆ ਜਾਵੇਗਾ ।
ਉਹਨਾਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਮਾਝੇ-ਮਾਲਵੇ ਨੂੰ ਜੋੜਨ ਵਾਲੇ ਬਣੇ ਨਵੇ ਰਸਤੇ ਰਾਹੀਂ ਸਤਲੁਜ ਦਰਿਆ ਤੇ ਬਣੇ ਕੋਟਬੁਢਾ -ਬੰਡਾਲਾ ਪੁਲ ਰਾਹੀ ਗੁਰਦਾਸਪੁਰ ਅਜਨਾਲਾ ਅਮ੍ਰਿਤਸਰ ਹਾਈਵੇ ਨੰਬਰ 354 ਨੂੰ ਇਸ ਤਰ੍ਹਾਂ ਖੇਮਕਰਨ ,ਆਰਫਿ ਕੇ, ਫਿਰੋਜ਼ਪੁਰ, ਸਾਦਿਕ, ਸ਼੍ਰੀ ਮੁਕਤਸਰ ਸਾਹਿਬ, ਮਲੋਟ ਨੂੰ ਡੱਬਵਾਲੀ ਹਰਿਆਣਾ ਨਾਲ ਜੋੜਿਆ ਜਾਵੇਗਾ ਅਤੇ ਬਠਿੰਡਾ ਅਮ੍ਰਿਤਸਰ ਹਾਈਵੇ ਅਤੇ ਫਾਜ਼ਿਲਕਾ ਅਬੋਹਰ ਗੰਗਾਨਗਰ ਹਾਈਵੇ ਨੂੰ ਇਸ ਨਾਲ ਸਿੱਧਾ ਜੋੜਨ ਦੀ ਤਜਵੀਜ਼ ਨੂੰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਸਬੰਧੀ ਟੈਂਡਰ ਜਲਦ ਕੀਤੇ ਜਾ ਰਹੇ ਹਨ। ਇਸ ਮੌਕੇ ਸਮੁੱਚੀ ਬਾਰਡਰ ਪੱਟੀ ਸਥਿਤ ਸ਼ਹਿਰੀ ਪੰਤਵੰਤਿਆ ਵੱਲੋਂ ਜਿਥੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਸਮੇਤ ਸਮੁੱਚੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਉਥੇ ਇਸ ਪ੍ਰੋਜੈਕਟ ਨੂੰ ਮਨਜੂਰ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ।