ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ , ਮੌਜੂਦ ਹਨ ਸ੍ਰੀ ਅਨਿਲ ਧਾਮੂ , ਹਰਮੀਤ ਸਿੰਘ ਅਤੇ ਹੋਰ ਅਧਿਕਾਰੀ
ਜਗਦੀਸ਼ ਥਿੰਦ
ਫਾਜ਼ਿਲਕਾ, 15 ਜੁਲਾਈ :
ਕਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ ਵਿਚ ਰਹਿ ਕੇ ਕੰਮ ਕਰਨ ਵਾਲੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਕਰੋਨਾ ਯੋਧਿਆਂ ਦਾ ਅੱਜ ਮਿਸ਼ਨ ਫਤਿਹ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਬਬਿਤਾ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ। ਕਰਵਾਏ ਗਏ ਇਸ ਸਾਦੇ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿਚ ਐਸਐਮਓ ਡਾ. ਬਬਿਤਾ ਤੋਂ ਇਲਾਵਾ, ਜਿਲ੍ਹਾ ਡੈਂਟਲ ਅਫਸਰ ਡਾ. ਅਨੀਤਾ ਕਟਾਰੀਆ, ਜਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂੰ, ਮੈਡੀਕਲ ਅਫਸਰ ਡਾ. ਰਾਜਨਦੀਪ ਟੁਟੇਜਾ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕ੍ਰਮਚਾਰੀ ਹਾਜ਼ਰ ਹੋਏ।
ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਮੀਤ ਸਿੰਘ ਅਤੇ ਐਸਆਈ ਸੁਮਨ ਕੁਮਾਰ ਨੇ ਦਸਿਆ ਕਿ ਪੀਐਚਸੀ ਜੰਡਵਾਲਾ ਭੀਮੇਸ਼ਾਹ ਅਧੀਨ ਮੂਹਰਲੀ ਕਤਾਰ ਦੇ ਕਰੋਨਾ ਯੋਧਿਆਂ ਦੇ ਸਨਮਾਨ ਲਈ ਇਕ ਵਿਸ਼ੇਸ਼ ਸਮਾਗਮ ਘੁਬਾਇਆ ਦੇ ਕਮਿਊਨਿਟੀ ਹਾਲ ਵਿਚ ਐਸਐਮਓ ਡਾ. ਬਬਿਤਾ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿਚ ਜਿਲ੍ਹਾ ਡੈਂਟਲ ਅਫਸਰ ਡਾ. ਅਨੀਤਾ ਕਟਾਰੀਆ, ਅਨਿਲ ਧਾਮੂੰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਬਬੀਤਾ, ਡਾ. ਕਟਾਰੀਆ, ਸ਼ੀ ਧਾਮੂੰ, ਡਾ. ਰਾਜਨਦੀਪ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਕ੍ਰਮਚਾਰੀਆਂ ਵੱਲੋਂ ਆਪਣੇ ਘਰ ਦੀ ਚਿੰਤਾਂ ਭੁੱਲ ਕੇ ਵਿਭਾਗ ਵਿਚ ਜੋ ਸੇਵਾਵਾਂ ਦਿਤੀਆਂ ਗਈਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਯੋਧਿਆਂ ਦੀ ਬਦੌਲਤ ਅੱਜ ਜਿਲਾ ਫਾਜ਼ਿਲਕਾ ਦੇ ਵਸਨੀਕ ਕਰੋਨਾ ਮੁਕਤ ਹਨ ਅਤੇ ਜਿਲ੍ਹੇ ਵਿਚ ਕਰੋਨਾ ਪੀੜਿਤਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਅੱਜ ਬੇਸ਼ੱਕ ਜਿਲ੍ਹੇ ਵਿਚ ਕਰੋਨਾ ਮਰੀਜਾਂ ਦੀ ਗਿਣਤੀ ਘੱਟ ਹੈ ਅਤੇ ਜਿਲ੍ਹਾ ਫਾਜ਼ਿਲਕਾ ਗਰੀਨ ਜ਼ੋਨ ਵਿਚ ਹੈ ਪਰ ਇਹ ਗਰੀਨ ਜ਼ੋਨ ਨੂੰ ਬਰਕਰਾਰ ਰੱਖਣਾ ਜਿਆਦਾ ਜਰੂਰੀ ਹੈ।ਬੁਲਾਰਿਆਂ ਨੇ ਸਮੂਹ ਅਧਿਕਾਰੀਆਂ ਅਤੇ ਕ੍ਰਮਚਾਰੀਆਂ ਨੂੰ ਅਪੀਲ ਕੀਤੀ ਕਿ ਹਾਲੇ ਲੜਾਈ ਖਤਮ ਨਹੀਂ ਹੋਈ ਸਾਨੂੰ ਡੱਟ ਕੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਕਰਨਾ ਪਏਗਾ ਤਾਂ ਜ਼ੋ ਕਰੋਨਾ ਮਹਾਂਮਾਰੀ ਤੇ ਪੂਰੀ ਤਰ੍ਹਾਂ ਜਿੱਤ ਪਾਈ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਏਐਮਓ ਡਾ. ਮਾਨਸੀ ਅਰੋੜਾ, ਡਾ. ਗੌਰਵ ਸ਼ਰਮਾ, ਫਾਰਮੈਸੀ ਅਫਸਰ ਸੋਮ ਨਾਥ, ਜੈ ਨਰੇਸ਼ ਪੰਕਜ, ਜੁਗਲ ਕਿਸ਼ੋਰ, ਰੰਜੀਵ ਵਰਮਾ, ਮਲਟੀਪਰਪਜ਼ ਹੈਲਥ ਵਰਕਰ ਲਖਵਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਓਮ ਪ੍ਰਕਾਸ਼, ਜ਼ਸਪਾਲ ਸਿੰਘ, ਜ਼ਸਪਾਲ ਸਿੰਘ ਖੜੁੰਜ, ਤਲਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਤੋਂ ਇਲਾਵਾ ਸਮੂਹ ਅਧਿਕਾਰੀ ਅਤੇ ਕ੍ਰਮਚਾਰੀ ਹਾਜ਼ਰ ਸਨ।