ਜਗਦੀਸ਼ ਥਿੰਦ
ਫਾਜ਼ਿਲਕਾ 15 ਜੁਲਾਈ : ਜਿਲ੍ਹਾ ਫਾਜ਼ਿਲਕਾ ਅੰਦਰ 2 ਹੋਰ ਪੁਲਿਸ ਨਾਲ ਸਬੰਧਤ ਜਵਾਨਾਂ ਸਮੇਤ ਤਿੰਨ ਹੋਰ ਵਿਅਕਤੀਆਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ ।
ਜਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਇੱਕ ਪੁਲਿਸ ਮੁਲਾਜ਼ਮ ਪਟਿਆਲਾ ਜਿਲ੍ਹਾ ਪੁਲਿਸ ਵਿੱਚ ਤਾਇਨਾਤ ਹੈ ।
ਜਿਲ੍ਹੇ ਅੰਦਰ ਕੋਰੋਨਾ ਕਾਰਨ ਹੋਈ ਮੌਤ ਵਾਲੇ ਮਾਮਲੇ ਵਿੱਚ ਦੇਰ ਸ਼ਾਮ ਨੂੰ ਸਹਿਤ ਵਿਭਾਗ ਦੀ ਟੀਮ ਵੱਲੋਂ ਉਸਦੇ ਪਿੰਡ ਰੱਤਾ ਥੇੜ ਲਿਆ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ ।
ਇਸ ਮੌਕੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਏ ।
ਸਿਵਲ ਸਰਜ਼ਨ ਫਾਜ਼ਿਲਕਾ ਡਾ ਚੰਦਰ ਮੋਹਨ ਕਟਾਰੀਆ ਅਨੁਸਾਰ 26 ਸਾਲਾ ਪੁਲਿਸ ਮੁਲਾਜ਼ਮ ਪਿੰਡ ਸਜਰਾਣਾ ਨਾਲ ਸਬੰਧਤ ਹੈ ਅਤੇ ਉਹ ਪਟਿਆਲਾ ਵਿਖੇ ਜ਼ਿਲ੍ਹਾ ਪੁਲਿਸ ਲਈ ਕੰਮ ਕਰਦਾ ਹੈ ।
ਦੂਸਰਾ ਕਰੋਨਾ ਵਾਇਰਸ ਪਾਜਟਿਵ 26 ਸਾਲਾ ਪੁਲਸ ਮੁਲਾਜ਼ਮ ਦੀ ਟਰੈਵਲਿੰਗ ਰਜਿਸਟਰੀ ਪਟਿਆਲਾ ਨਾਲ ਸਬੰਧਤ ਹੈ ਅਤੇ ਉਹ ਢੋਰਾ ਮਹਿਰਾਜਪੁਰ ਨਿਵਾਸੀ ਹੈ ।
40 ਸਾਲਾ ਵਿਅਕਤੀ ਨਵੀਂ ਅਬਾਦੀ ਅਬੋਹਰ ਨਾਲ ਸਬੰਧਤ ਹੈ ।
ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫਰਮੇਸ਼ਨ ਅਧਿਕਾਰੀ ਸ੍ਰੀ ਅਨਿਲ ਧਾਮੂੰ ਅਨੁਸਾਰ ਪਟਿਆਲਾ ਵਿਖੇ ਤਾਇਨਾਤ ਨੌਜਵਾਨ ਨੂੰ ਪਟਿਆਲਾ ਵਿਖੇ ਆਈਸੋਲੇਟਰ ਕੀਤਾ ਗਿਆ ਹੈ ਜਦ ਕਿ ਦੂਸਰੇ ਦੋਨਾਂ ਵਿਅਕਤੀਆਂ ਨੂੰ ਜਲਾਲਾਬਾਦ ਵਿਖੇ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰਕੇ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ ।