ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 15 ਜੁਲਾਈ 2020 - ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸ: ਐਸ ਪੀ ਸਿੰਘ ਉਬਰਾਏ ਵੱਲੋਂ ਚਲਾਇਆ ਜਾ ਰਿਹਾ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ'ਪਿਛਲੇ ਕੁਝ ਸਾਲਾਂ ਤੋਂ ਬੇਸਹਾਰਾ, ਦੁਖੀਆਂ, ਗਰੀਬਾਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਦੀ ਨਿਰਸਵਾਰਥ ਮਦੱਦ ਕਰ ਰਿਹਾ ਹੈ ਜਿਸ ਤਹਿਤ ਫਰੀਦਕੋਟ ਇਕਾਈ ਵੱਲੋਂ ਲੋੜਵੰਦਾਂ ਨੂੰ ਮਹੀਨਾਂਵਾਰ ਪੈਨਸ਼ਨਾਂ ਦੇ ਚੈੱਕ ਅਤੇ ਰਾਸ਼ਨ ਵੰਡਿਆ ਗਿਆ ।
ਜਾਣਕਾਰੀ ਦਿੰਦਿਆ ਇਕਾਈ ਪ੍ਰਧਾਨ ਕਰਮਜੀਤ ਸਿੰਘ ਹਰਦਿਆਲੇਆਣਾ ਪਰਦੀਪ ਚਮਕ ਤੇ ਭਰਪੂਰ ਸਿੰਘ ਨੇ ਦੱਸਿਆ ਕਿ ਸ੍ਰ: ਉਬਰਾਏ ਵੱਲੋਂ ਲੋੜਵੰਦਾਂ ਦੀ ਮੱਦਦ ਤਹਿਤ ਪੈਨਸ਼ਨ ਦੇ ਚੈੱਕ ਤੇ ਖੰਡ, ਚਾਵਲ, ਆਟਾ, ਦਾਲ ਅਤੇ ਚਾਹਪੱਤੀ ਆਦਿ ਸੁੱਕਾ ਰਾਸ਼ਨ ਵੀ ਵੰਡਿਆ ਗਿਆ । ਉਹਨਾਂ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦਿਆ ਇਸ ਤੋਂ ਪਹਿਲਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ, ਰਿਕਸ਼ਾ ਚਾਲਕ ਤੇ ਮਜਦੂਰਾਂ ਨੂੰ ਖੰਡ, ਚਾਵਲ, ਆਟਾ ਤੇ ਦਾਲ ਚਾਹਪੱਤੀ ਆਦਿ ਸੁੱਕਾ ਰਾਸ਼ਨ ਵੀ ਵੰਡਿਆ ਗਿਆ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਪਿਛਲੇ ਲੰਮੇ ਸਮੇਂ ਤੋ ਹਸਪਤਾਲਾਂ, ਸਕੂਲਾਂ ਵਿੱਚ ਆਰੋ ਸਿਸਟਮ ਲਗਾਕੇ ਪੀਣ ਵਾਲੇ ਪਾਣੀ ਦਾ ਪ੍ਰਬੰੰਧ ਕੀਤਾ ਗਿਆ ਹੈ ।
ਲੋੜਵੰਦਾਂ ਨੂੰ ਸਿਹਤ ਸੇਵਾਵਾਂ ਬੇਹਤਰ ਬਣਾਉਣ ਲਈ ਆਧੁਨਿਕ ਮਸ਼ੀਨਾਂ, ਬੇਸਹਾਰਾ ਲਈ ਕਿੱਤਾ ਮੁਖੀ ਸਿਖਲਾਈ ਦੇਣ ਲਈ ਸੈਂਟਰ ਖੋਲੇ ਗਏ ਹਨ । ਉਹਨਾਂ ਦੱਸਿਆ ਕਿ ਮਰੀਜਾਂ ਦੇ ਪ੍ਰੀਵਾਰਾਂ ਦੇ ਰਹਿਣ ਲਈ ਸੰਨੀ ਉਬਰਾਏ ਰੈਣ ਬਸੇਰਾ ਬਣਾਇਆ ਗਿਆ ਹੈ ਜਿੱਥੇ ਮਰੀਜਾਂ ਦੇ ਵਾਰਿਸਾ ਦੇ ਰਹਿਣ ਲਈ ਮੁਫਤ ਸੇਵਾਵਾਂ ਦਾ ਪ੍ਰਬੰਧ ਹੈ ਉਹਨਾਂ ਦੱਸਿਆ ਕਿ ਇੱਥੇ ਹੀ ਕਲੀਨਿਕਲ ਲੈਬੋਰੇਟਰੀ ਰਾਹੀ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ ਜਿਸ ਦਾ ਲੋੜਵੰਦ ਲੋਕ ਭਰਪੂਰ ਫਾਇਦਾ ਉਠਾ ਰਹੇ ਹਨ । ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਦੇ ਮੈਂਬਰ ਅਤੇ ਅਹੁਦੇਦਾਰ ਹਾਜਿਰ ਸਨ ।