ਕੁਲਵੰਤ ਸਿੰਘ ਬੱਬੂ
ਰਾਜਪੁਰਾ, 15 ਜੁਲਾਈ 2020 - ਬੀਤੇ ਕੁੱਜ ਮਹੀਨਿਆ ਤੋਂ ਪੂਰਾ ਵਿਸ਼ਵ ਅਤੇ ਭਾਰਤ ਕੋਰੋਨਾ ਨਾਮ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਦੇਸ਼ ਵਾਸੀਆ ਨੂੰ ਬਚਾਉਣ ਲਈ ਮਾਰਚ 2020 ਤੋ ਪੂਰੇ ਭਾਰਤ ਵਿੱਚ ਲਾਕ ਡਾਉਨ ਕੀਤਾ ਗਿਆ ਸੀ ਲਾਕ ਡਾਉਨ ਦੇ ਸਮੇ ਦੋਰਾਨ ਦੇਸ਼ ਦੀ ਜਨਤਾ ਨੂੰ ਰਾਹਤ ਦਿੰਦੇ ਹੋਏ ਰਾਸ਼ਨ ਅਤੇ ਖਾਦ ਸਮੱਗਰੀ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਰਾਜਾ ਵਾਂਗ ਪੰਜਾਬ ਰਾਜ ਨੂੰ ਵੀ ਭੇਜੀ ਗਈ ਜਿਸ ਦੀ ਵੱਡ ਨੂੰ ਲੈ ਕਿ ਪੰਜਾਬ ਸਰਕਾਰ ਨੂੰ ਕਈ ਅਰੋਪਾ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਭਾਜਪਾ ਨੂੰ ਇਸ ਗੱਲ ਦਾ ਖਦਸਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਖਾਦ ਸਮੱਗਰੀ ਜਿਸ ਵਿੱਚ ਪੰਜ ਮਹੀਨੇ ਦਾ ਰਾਸ਼ਨ ਸ਼ਾਮਲ ਹੈ ਪੰਜਾਬ ਭੇਜੀ ਗਈ ਸੀ ਉਸ ਵਿੱਚ ਵੱਡੀ ਹੇਰਾ ਫੇਰੀ ਕੀਤੀ ਗਈ ਹੈ ਤੇ ਉਹ ਰਾਸ਼ਨ ਸਹੀ ਢੰਗ ਨਾਲ ਪੰਜਾਬ ਦੇ ਜਰੂਰਤ ਮੰਦ ਲੋਕਾਂ ਨੂੰ ਨਹੀਂ ਵੰਡੀ ਗਈ। ਜਿਸ ਦੀ ਜ਼ਮੀਨੀ ਹਕੀਕਤ ਦਾ ਪਤਾ ਲਗਾਉਣ ਲਈ ਪੰਜਾਬ ਭਾਜਪਾ ਵੱਲੌ ਪੰਜਾਬ ਸਰਕਾਰ ਤੋਂ ਆਰ ਟੀ ਆਈ ਰਾਹੀ ਸੁਚਨਾ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਲੀਗਲ ਸੈਲ ਪੰਜਾਬ ਦੇ ਉਪ ਕਨਵੀਨਰ ਐਡਵੋਕੇਟ ਸੰਜੇ ਗਰਗ ਅਤੇ ਭਾਜਪਾ ਜਿਲਾ ਪਟਿਆਲਾ ਉੱਤਰੀ ਦਿਹਾਤੀ ਦੇ ਪ੍ਰਧਾਨ ਵਿਕਾਸ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਕ ਡਾਉਨ ਦੇ ਸਮੇਂ ਦੌਰਾਨ ਪੰਜਾਬ ਸਰਕਾਰ ਨੂੰ ਪੰਜ ਮਹੀਨੇ ਦਾ ਰਾਸ਼ਨ ਵੰਡਣ ਲਈ ਭੇਜਿਆ ਗਿਆ ਸੀ ਜਿਸ ਵਿਚ ਵੱਡੀ ਹੇਰਾ ਫੇਰੀ ਕੀਤੀ ਗਈ ਹੈ ਹੋਰ ਵੀ ਕੇਂਦਰ ਸਰਕਾਰ ਦੀ ਲੋਕ ਭਲਾਈ ਸਕੀਮਾ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ। ਜਿਸ ਨਾਲ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕਾਂ ਨੂੰ ਤਕਲੀਫਾ ਦਾ ਸਾਹਮਣਾ ਕਰਨਾ ਪਿਆ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਸਮੇਂ ਦੌਰਾਨ ਕੀਤੀ ਗਈ ਹੇਰਾ ਫੇਰੀ ਨੂੰ ਜਨਤਾ ਦੇ ਸਾਮ੍ਹਣੇ ਲਿਆਉਣ ਲਈ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੰਗਠਨ ਮੰਤ੍ਰੀ ਦਿਨੇਸ਼ ਕੁਮਾਰ ਅਤੇ ਪੰਜਾਬ ਭਾਜਪਾ ਲੀਗਲ ਸੈਲ ਦੇ ਕਨਵੀਨਰ ਐਡਵੋਕੇਟ ਐਨ ਕੇ ਵਰਮਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਪੰਜਾਬ ਰਾਜ ਦੇ ਹਰ ਜਿਲੇ ਦੇ ਡਿਪਟੀ ਕਮਿਸ਼ਨਰਾਂ ਤੋਂ ਸਬੰਧਿਤ ਜ਼ਿਲ੍ਹੇ ਦੇ ਭਾਜਪਾ ਜਿਲ੍ਹਾ ਪ੍ਰਧਾਨਾਂ ਨੂੰ ਨਾਲ ਲੈ ਕਿ ਲੜੀ ਵਾਰ ਆਰ ਟੀ ਆਈ ਰਾਹੀ ਸੁਚਨਾ ਦੀ ਮੰਗ ਕੀਤੀ ਜਾ ਰਹੀ ਹੈ।
ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੋਂ ਆਰ ਟੀ ਆਈ ਰਾਹੀ ਉਪਰੋਕਤ ਸੁਚਨਾ ਦੀ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਲਾਕ ਡਾਉਨ ਦੌਰਾਨ ਕਿੰਨਾ ਰਾਸ਼ਨ ਪੰਜਾਬ ਦੇ ਲੋਕਾਂ ਨੂੰ ਵੱਡਣ ਲਈ ਭੇਜਿਆ ਗਿਆ ਉਸ ਵਿੱਚੋਂ ਕਿੰਨਾ ਵੰਡਿਆ ਗਿਆ ਤੇ ਕਿੰਨਾ ਵੰਡਣਾ ਬਾਕੀ ਹੈ ਤੇ ਕਿੰਨਾ ਉਨ੍ਹਾਂ ਦੀ ਲਾਪਰਵਾਹੀ ਤੇ ਅਣਦੇਖੀ ਨਾਲ ਖਰਾਬ ਹੋ ਗਿਆ ਕੇਂਦਰ ਸਰਕਾਰ ਵੱਲੌ ਪੰਜ ਮਹੀਨੇ ਦਾ ਰਾਸ਼ਨ ਅਤੇ ਉਜਵਲਾ ਯੋਜਨਾ ਤਹਿਤ ਤਿੰਨ ਸਿਲੈਡਰ ਮੁਫਤ ਦੇਣ ਦਾ ਵਾਦਾ ਕੀਤਾ ਗਿਆ ਸੀ ਪੂਰੇ ਪੰਜਾਬ ਤੋ ਖਬਰਾ ਆ ਰਹੀਆ ਸਨ ਕਿ ਕੇਂਦਰ ਸਰਕਾਰ ਵੱਲੌ ਭੇਜਿਆ ਗਿਆ ਰਾਸ਼ਨ ਜਰੂਰਤ ਮੰਦਾ ਤੱਕ ਨਹੀ ਪਹੁਚਾਇਆ ਜਾ ਰਿਹਾ ਤੇ ਇਸ ਨੂੰ ਵੱਡਣ ਵਿੱਚ ਧਾਧਲੀ ਹੋ ਰਹੀ ਹੈ ਕੁੱਜ ਦਫਤਰਾਂ ਵਿੱਚ ਅਨਾਜ ਹੁਣ ਵੀ ਸੜ ਰਿਹਾ ਹੈ ਪੰਜਾਬ ਸਰਕਾਰ ਦੀ ਇਸ ਸੱਚਾਈ ਤੋ ਪੜਦਾ ਚੁੱਕਣ ਲਈ ਪੰਜਾਬ ਭਾਜਪਾ ਲੀਗਲ ਸੈਲ ਨੇ ਅਹਿਦ ਕੀਤਾ ਹੈ ਕਿ ਕੇਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਤੇ ਸਕੀਮਾ ਨੂੰ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨਗੇ ਇਸ ਮੌਕੇ 'ਤੇ ਭਾਜਪਾ ਘਨੌਰ ਮੰਡਲ ਪ੍ਰਧਾਨ ਹਰਜਿੰਦਰ ਸਿੰਘ,ਐਡਵੋਕੇਟ ਬਲਜਿੰਦਰ ਸਿੰਘ ਚਹਿਲ,ਐਡਵੋਕੇਟ ਕੁਲਬੀਰ ਸਿੰਘ ਮੌਜੂਦ ਸਨ।