← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 15 ਜੁਲਾਈ 2020 - ਫਰੀਦਕੋਟ ਜ਼ਿਲ੍ਹੇ ਵਿਚ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ 4 ਡਾਕਟਰਾਂ ਸਮੇਂਤ 6 ਜਾਣਿਆ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿੱਚੋਂ 1 ਫਰੀਦਕੋਟ ਬਾਲਾ ਜੀ ਕਲੋਨੀ ਦਾ ਨਿਵਾਸੀ ਅਤੇ ਦੂਜਾ ਕੋਟਕਪੂਰਾ ਨਾਲ ਸੰਬੰਧਿਤ ਹੈ। ਅੱਜ 6 ਮਰੀਜ਼ਾਂ ਨੂੰ ਡਿਸਚਾਰਜ ਵੀ ਕੀਤਾ ਗਿਆ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 49 ਹੈ। ਹੁਣ ਤੱਕ 174 ਮਰੀਜਾਂ ਵਿੱਚੋਂ 125 ਠੀਕ ਹੋ ਗਏ ਹਨ।
Total Responses : 260